ਚਾਂਦੀ 340 ਰੁਪਏ ਚਮਕੀ, ਜਾਣੋ ਸੋਨੇ ਦੇ ਰੇਟ

05/22/2018 3:24:24 PM

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਤੇਜ਼ੀ ਅਤੇ ਘਰੇਲੂ ਮੰਗ ਠੀਕ-ਠਾਕ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ ਮਾਮੂਲੀ 5 ਰੁਪਏ ਵਧ ਕੇ 31,885 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਸੋਨਾ ਭਟੂਰ ਵੀ ਇੰਨਾ ਹੀ ਵਧ ਕੇ 31,730 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਹਾਲਾਂਕਿ ਗਿੰਨੀ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 24,800 ਰੁਪਏ ਪ੍ਰਤੀ 8 ਗ੍ਰਾਮ 'ਤੇ ਸਥਿਰ ਰਹੀ।

ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੀ ਮੰਗ 'ਚ ਆਈ ਤੇਜ਼ੀ ਅਤੇ ਉਦਯੋਗਿਕ ਗਾਹਕੀ ਵਧਣ ਨਾਲ ਚਾਂਦੀ ਵੀ 340 ਰੁਪਏ ਮਹਿੰਗੀ ਹੋ ਕੇ 41,100 ਰੁਪਏ ਪ੍ਰਤੀ ਕਿਲੋਗ੍ਰਾਮ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ। ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਰ 1.30 ਡਾਲਰ ਚਮਕ ਕੇ 1,294.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕਾ ਦਾ ਜੂਨ ਡਲਿਵਰੀ ਦਾ ਸੋਨਾ ਵਾਇਦਾ ਵੀ 2.6 ਡਾਲਰ ਦੀ ਤੇਜ਼ੀ ਨਾਲ 1,293.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਚਾਂਦੀ ਵੀ 0.05 ਡਾਲਰ ਚੜ੍ਹ ਕੇ 16.53 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਪੰਜ ਮਹੀਨਿਆਂ ਦੇ ਉੱਚੇ ਪੱਧਰ ਤੋਂ ਡਿੱਗਣ ਨਾਲ ਸੋਨੇ ਦੀ ਮੰਗ 'ਚ ਹਲਕੀ ਤੇਜ਼ੀ ਆਈ ਹੈ।


Related News