ਪਾਕਿ ''ਚ ਸਿੱਖ ਨੇਤਾ ਦੀ ਹੱਤਿਆ ''ਤੇ ਸੁਸ਼ਮਾ ਨੇ ਭਾਰਤੀ ਹਾਈ ਕਮਿਸ਼ਨ ਤੋਂ ਮੰਗੀ ਰਿਪੋਰਟ

Thursday, May 31, 2018 - 05:40 AM (IST)

ਪਾਕਿ ''ਚ ਸਿੱਖ ਨੇਤਾ ਦੀ ਹੱਤਿਆ ''ਤੇ ਸੁਸ਼ਮਾ ਨੇ ਭਾਰਤੀ ਹਾਈ ਕਮਿਸ਼ਨ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ— ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਸਿੱਖ ਧਾਰਮਿਕ ਨੇਤਾ ਦੀ ਹੱਤਿਆ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨ ਤੋਂ ਰਿਪੋਰਟ ਮੰਗੀ ਹੈ। 52 ਸਾਲਾਂ ਚਰਨਜੀਤ ਸਿੰਘ ਇਕ ਪ੍ਰਮੁੱਖ ਸਿੱਖ ਨੇਤਾ ਤੇ ਤਾਲਿਬਾਨ ਦੇ ਮੁੱਖ ਨਿੰਦਕ ਸਨ। ਮੰਗਲਵਾਰ ਨੂੰ ਪੇਸ਼ਾਵਰ ਨੇੜੇ ਸਕੀਮ ਚੌਂਕ ਇਲਾਕੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।
ਉਨ੍ਹਾਂ ਦੀ ਹੱਤਿਆ ਨਾਲ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ 'ਚ ਰੋਸ ਪੈਦਾ ਹੋ ਗਿਆ ਹੈ। ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸਲਾਮਾਬਾਦ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ 'ਤੇ ਸੋਗ ਪ੍ਰਗਟਾਇਆ ਸੀ ਤੇ ਸਵਰਾਜ ਤੋਂ ਇਸ ਮਾਮਲੇ ਨੂੰ ਪਾਕਿਸਤਾਨ ਨਾਲ ਚੁੱਕਣ ਲਈ ਕਿਹਾ ਸੀ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਇਹ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ। ਸਿੰਘ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਤੇ ਦੋ ਬੱਚੇ ਹਨ।


Related News