ਸ਼ਾਹਿਦ ਅਫਰੀਦੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਲਾਰਡਜ਼ ''ਤੇ ਮਿਲਿਆ ਵੱਡਾ ਸਨਮਾਨ

Friday, Jun 01, 2018 - 04:58 PM (IST)

ਸ਼ਾਹਿਦ ਅਫਰੀਦੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਲਾਰਡਜ਼ ''ਤੇ ਮਿਲਿਆ ਵੱਡਾ ਸਨਮਾਨ

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਵੈਸਟਇੰਡੀਜ਼ ਅਤੇ ਵਿਸ਼ਵ ਇਲੈਵਨ ਵਿਚਕਾਰ ਲਾਰਡਜ਼ 'ਚ ਖੇਡੇ ਗਏ ਮੁਕਾਬਲੇ ਦੇ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਅਫਰੀਦੀ ਨੂੰ ਉਨ੍ਹਾਂ ਦੇ ਆਖਰੀ ਅੰਤਰਰਾਸ਼ਟਰੀ ਮੈਚ 'ਚ ਗਾਰਡ ਆਫ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। ਸਪੈਸ਼ਲ ਗਾਰਡ ਆਫ ਆਨਰ ਦੇ ਬਾਰੇ 'ਚ ਗੱਲ ਕਰਦੇ ਹੋਏ ਅਫਰੀਦੀ ਨੇ ਕਿਹਾ,' ਮੈਂ ਇਸ ਪਲ ਨੂੰ ਕਦੀ ਨਹੀਂ ਭੁੱਲਾਂਗਾ। ਗਾਰਡ ਆਫ ਆਨਰ ਮਿਲਣ ਅਤੇ ਉਹ ਵੀ ਕ੍ਰਿਕਟ ਦੇ ਮੱਕਾ ਲਾਡਰਜ਼ ਦੇ ਮੈਦਾਨ 'ਤੇ... ਇਹ ਬਹੁਤ ਵੱਡੀ ਗੱਲ ਹੈ।'' ਅਫਰੀਦੀ ਨੇ ਕਿਹਾ,' ਅੱਜ ਦਾ ਚੈਰਿਟੀ ਮੈਚ ਇਕ ਖਾਸ ਵਜ੍ਹਾ ਦੇ ਲਈ ਖੇਡਿਆ ਗਿਆ। ਇਸਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਸਪੈਸ਼ਲ ਰਿਹਾ, ਉਨ੍ਹਾਂ ਸਾਰੇ ਲੋਕਾਂ ਦਾ ਸ਼ੁਕਰੀਆ ਜੋ ਆਏ ਅਤੇ ਸਾਨੂੰ ਸਪੋਰਟ ਕੀਤਾ।'

ਅਫਰੀਦੀ ਵੈਸਟਇੰਡੀਜ਼ ਦੇ ਖਿਲਾਫ ਵਿਸ਼ਵ ਇਲੈਵਨ ਟੀਮ ਦੀ ਕਪਤਾਨੀ ਕਰ ਰਹੇ ਸਨ, ਇਸ ਚੈਰਿਟੀ ਮੈਚ 'ਚ ਵੈਸਟਇੰਡੀਜ਼ ਨੇ ਵਿਸ਼ਵ ਇਲੈਵਨ ਨੂੰ 72 ਦੌੜਾਂ ਨਾਲ ਹਰਾਇਆ। ਸੋਟ ਦੇ ਬਾਵਜੂਦ ਬੱਲੇਬਾਜ਼ੀ ਕਰਨ ਉਤਰੇ ਅਫਰੀਦੀ ਸਿਰਫ 11 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਸੈਮੂਅਲ ਬਦਰੀ ਦੀ ਕਿਫਾਇਤੀ ਗੇਂਦਬਾਜ਼ੀ ਦੀ ਮਦਦ ਨਾਲ ਵੈਸਟਇੰਡੀਜ਼ ਨੇ 72 ਦੌੜਾਂ ਨਾਲ ਇਹ ਮੈਚ ਜਿੱਤ ਲਿਆ। ਪਾਕਿਸਤਾਨ ਦੇ ਲਈ 27 ਟੈਸਟ , 398 ਵਨਡੇਅ ਅਤੇ 99 ਟੀ20 ਖੇਡ ਚੁੱਕੇ ਅਫਰੀਦੀ ਨੇ ਇਰਮਾ ਮਾਰੀਆ 'ਚ ਹਰੀਕੇਨ ਪੀੜਿਤਾਂ ਦੇ ਲਈ 20,000 ਡਾਲਰ ਦਾਨ ਵੀ ਦਿੱਤਾ। ਅੰਤਰਰਾਸ਼ਟਰੀ ਕ੍ਰਿਕਟ 'ਚ 11,196 ਦੌੜਾਂ ਅਤੇ 541 ਵਿਕਟ ਹਾਸਲ ਕਰ ਚੁੱਕੇ ਅਫਰੀਦੀ ਦੇ ਫੈਨਜ਼ ਉਨ੍ਹਾਂ ਨੇ ਟੀ20 ਲੀਗ 'ਚ ਖੇਡਦੇ ਦੇਖ ਸਕਣਗੇ।

 


Related News