ਸਾਰੇ ਸਕੂਲਾਂ ਦੀ ਡੇਟਸ਼ੀਟ ਤੋਂ ਲੈ ਕੇ ਪ੍ਰਸ਼ਨ ਪੱਤਰ ਤੱਕ ਹੋਣਗੇ ਇਕੋ ਜਿਹੇ

Thursday, May 10, 2018 - 11:53 AM (IST)

ਚੰਡੀਗੜ੍ਹ (ਰੋਹਿਲਾ) : ਸਿੱਖਿਆ ਵਿਭਾਗ ਵਲੋਂ ਕੁਆਲਿਟੀ ਐਜੂਕੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੁੱਝ ਨਵੇਂ ਕਦਮ ਚੁੱਕੇ ਗਏ ਹਨ। ਸਿੱਖਿਆ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਸੈਸ਼ਨ ਤੋਂ ਸਾਰੇ ਸਕੂਲਾਂ ਦੀ ਯੂਨਿਟ ਟੈਸਟ ਤੋਂ ਲੈ ਕੇ ਫਾਈਨਲ ਪ੍ਰੀਖਿਆ ਦੀ ਨਾ ਸਿਰਫ਼ ਡੇਟਸ਼ੀਟ ਬਲਕਿ ਪ੍ਰਸ਼ਨ ਪੱਤਰ ਵੀ ਇਕੋ ਜਿਹੇ ਹੋਣਗੇ, ਜਿਸ ਦੇ ਚਲਦੇ ਜਿਸਦੇ ਸਿੱਖਿਆ ਵਿਭਾਗ ਨੇ ਪਹਿਲਾ ਤੋਂ ਦਸਵੀਂ ਜਮਾਤ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਹੈ। ਭਾਵ 3 ਸਤੰਬਰ ਤੋਂ ਹੋਣ ਵਾਲੇ ਯੂਨਿਟ ਟੈਸਟ, ਦਸੰਬਰ ਵਿਚ ਹੋਣ ਵਾਲੇ ਯੁਨਿਟ ਟੈਸਟ ਤੇ ਮਾਰਚ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦਾ ਸਿਲੇਬਸ ਨਿਰਧਾਰਿਤ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦੇ ਹੁਣ ਸਾਰੇ ਸਕੂਲਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਹੀ ਸਿਲੇਬਸ ਨੂੰ ਪੂਰਾ ਕੀਤਾ ਜਾਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਸਾਰੇ ਸਕੂਲਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। 


Related News