ਕੈਪਟਨ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਪਛਾੜ ਕੇ ਰੱਖ ਦਿੱਤਾ : ਹਰਸਿਮਰਤ ਬਾਦਲ

05/14/2018 4:26:30 PM

ਮਾਨਸਾ /ਭੀਖੀ (ਸੰਦੀਪ) — ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸੜਕਾਂ ਦਾ ਜਾਲ ਵਿਛਾਇਆ ਗਿਆ, ਜਿਸ 'ਚ ਕੇਂਦਰ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਦਿਲ ਖੋਲ੍ਹ ਕੇ ਫੰਡ ਦਿੱਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਭੀਖੀ ਦੀ ਅਨਾਜ ਮੰਡੀ 'ਚ ਭੀਖੀ ਬੁਢਲਾਡਾ ਸੜਕ ਨਿਰਮਾਣ ਮਨਜ਼ੂਰ ਹੋਣ ਦੀ ਖੁਸ਼ੀ 'ਚ ਧੰਨਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੇ ਨਾਲ ਹੀ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਾਂਗਰਸ ਸਰਕਾਰ ਵਲੋਂ ਪੰਜਾਬ ਨੂੰ ਵਿਕਾਸ ਪੱਖੋਂ ਪਛਾੜਣ ਦੀ ਗੱਲ ਵੀ ਆਖੀ। 
ਇਸ ਮੌਕੇ ਜਗਦੀਸ਼ ਸਿੰਘ ਨਕਈ ਹਲਕਾ ਇੰਚਾਰਜ ਮਾਨਸਾ, ਰਘਵੀਰ ਸਿੰਘ ਯੂਥ ਆਗੂ, ਹਰਬੰਸ ਸਿੰਘ ਆਦਿ ਹਾਜ਼ਰ ਸਨ। 


Related News