ਟੈਂਕਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 1 ਦੀ ਮੌਤ, 2 ਜ਼ਖਮੀ
Sunday, May 13, 2018 - 11:59 AM (IST)

ਚੀਮਾ ਮੰਡੀ (ਗੋਇਲ) — ਕਸਬੇ ਤੋਂ ਥੋੜ੍ਹੀ ਦੂਰ ਸੁਨਾਮ ਮਾਨਸਾ ਮੇਨ ਰੋਡ 'ਤੇ ਪਿੰਡ ਬੀਰ ਕਲਾਂ ਕੋਲ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ 2 ਦੇ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਤੇਲ ਵਾਲਾ ਟੈਂਕਰ, ਜੋ ਕਿ ਬਠਿੰਡਾ ਭੀਖੀ ਵੱਲ ਤੋਂ ਆ ਰਿਹਾ ਸੀ ਕਿ ਪਿੰਡ ਬੀਰ ਕਲਾਂ ਕੋਲ ਉਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਦੇ ਨਤੀਜੇ ਵਜੋਂ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸ ਦੇ ਨਾਲ ਬੈਠਾ ਇਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੱਤੀ ਪੁੱਤਰ ਪਿਆਰਾ ਸਿੰਘ ਵਾਸੀ ਹੀਰੋ ਕਲਾਂ ਵਜੋ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਤੇਲ ਵਾਲਾ ਟੈਂਕਰ ਵੀ ਪਲਟ ਗਿਆ ਤੇ ਇਸ ਹਾਦਸੇ 'ਚ ਟੈਂਕਰ ਚਾਲਕ ਦੇ ਵੀ ਸੱਟਾ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਕਲੱਬ ਚੀਮਾ ਦੇ ਵਰਕਰਾਂ ਨੇ ਸਥਾਨਕ ਪੁਲਸ ਦੀ ਮੱਦਦ ਨਾਲ ਸਹਾਰਾ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ।