ਪੁਤਿਨ ਨੇ ਕਿਹਾ ਸਾਲ 2024 ਤੋਂ ਬਾਅਦ ਛੱਡ ਦਿਆਂਗਾ ਕੁਰਸੀ

05/26/2018 8:21:32 PM

ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਉਹ ਸੰਵਿਧਾਨ ਲਾਗੂ ਕਰਦੇ ਹੋਏ ਸਾਲ 2024 'ਚ ਰਾਸ਼ਟਰਪਤੀ ਅਹੁਦਾ ਛੱਡ ਦਿਆਂਗੇ। ਰੂਸ ਦੇ ਸੰਵਿਧਾਨ 'ਚ ਜੇਕਰ ਕਿਸੇ ਵਿਅਕਤੀ ਨੇ ਲਗਾਤਾਰ ਦੋ ਵਾਰ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਹੋਵੇਂ ਤਾਂ ਫਿਰ ਉਹ ਇਸ ਅਹੁਦੇ 'ਤੇ ਨਹੀਂ ਰਹਿ ਸਕਦਾ ਹੈ। ਸਾਲ 2024 'ਚ ਪੁਤਿਨ ਬਤੌਰ ਰਾਸ਼ਟਰਪਤੀ ਆਪਣਾ ਦੂਜਾ ਕਾਰਜਕਾਲ ਪੂਰਾ ਕਰ ਲੈਣਗੇ। ਸਾਲ 2012 ਤੋਂ ਬਾਅਦ ਹਾਲ ਹੀ ਦੇ ਚੋਣਾਂ ਹੋਈਆਂ ਸਨ ਤੇ ਪੁਤਿਨ ਨੇ ਆਪਣੀ ਸੱਤਾ ਬਰਕਰਾਰ ਰੱਖੀ ਸੀ।
ਪੁਤਿਨ ਨੇ ਇਹ ਟਿੱਪਣੀ ਸੈਂਟ ਪੀਟਰਸਬਰਗ 'ਚ ਆਯੋਜਿਤ ਇਕ ਬਿਜਨੈਸ ਫੋਰਮ 'ਚ ਨੈਸ਼ਨਲ ਟੀ.ਵੀ. 'ਤੇ ਕੀਤੀ ਹੈ। ਪੁਤਿਨ ਦੀ ਟਿੱਪਣੀ ਕਿਸੇ ਨੂੰ ਹੈਰਾਨ ਕਰਨ ਵਾਲੀ ਨਹੀਂ ਹੈ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਟਿੱਪਣੀ ਨਾਲ ਇਹ ਅੰਦਾਜਾ ਨਹੀਂ ਲਗਾਉਣਾ ਚਾਹੀਦਾ ਹੈ ਕਿ ਇਹ ਜ਼ਰੂਰੀ ਹੀ ਹੋਵੇਂ ਕਿ ਉਹ 6 ਸਾਲਾਂ ਤੋਂ ਅਹੁਦਾ ਛੱਡ ਦੇਣਗੇ। ਪੁਤਿਨ ਸਾਲ 20018 'ਚ ਵੀ ਬਤੌਰ ਰਾਸ਼ਟਰਪਤੀ ਆਪਣਾ ਅਹੁਦਾ ਛੱਡ ਚੁੱਕੇ ਹਨ। ਉਸ ਸਮੇਂ ਵੀ ਉਨ੍ਹਾਂ ਨੇ ਲਗਾਤਾਰ 2 ਵਾਰ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਅਹੁਦਾ ਛੱਡਿਆ ਸੀ। ਫਿਰ ਸਾਲ 2012 'ਚ ਉਹ ਪਹਿਲੇ ਪ੍ਰਧਾਨ ਮੰਤਰੀ ਬਣੇ ਤੇ ਫਿਰ ਰਾਸ਼ਟਰਪਤੀ ਦੀ ਚੋਣ ਲੜੀ।
ਪੁਤਿਨ ਤੋਂ ਪੁੱਛਿਆ ਗਿਆ ਸੀ ਕਿ ਉਹ ਕਦੋਂ ਆਪਣਾ ਆਫਿਸ ਛੱਡਣਗੇ ਤਾਂ ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਰੂਸ ਦੇ ਸੰਵਿਧਾਨ ਦਾ ਸਖਤੀ ਨਾਲ ਪਾਲਨ ਕਰਦੇ ਹਨ। ਉਨ੍ਹਾਂ ਕਿਹਾ, 'ਸੰਵਿਧਾਨ 'ਚ ਇਹ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਕੋਈ ਵੀ ਲਗਾਤਾਰ ਦੋ ਕਾਰਜਕਾਲ ਤੋਂ ਬਾਅਦ ਰਾਸ਼ਟਰਪਤੀ ਨਹੀਂ ਰਹਿ ਸਕਦਾ ਹੈ ਤੇ ਮੈਂ ਵੀ ਇਸੇ ਕਾਨੂੰਨ 'ਚ ਬੰਨ੍ਹਿਆ ਹੋਇਆ ਹੈ।' ਪੁਤਿਨ ਸੋਵਿਅਤ ਸੰਘ ਦੇ ਤਾਨਾਸ਼ਾਹ ਜੋਸੇਫ ਸਟਾਲਿਨ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤਕ ਰੂਸ 'ਤੇ ਰਾਜ ਕਰਨ ਵਾਲੇ ਨੇਤਾ ਬਣ ਗਏ ਹਨ।


Related News