ਪੰਜਾਬ ਐਂਡ ਸਿੰਧ ਬੈਂਕ ਨੂੰ ਚੌਥੀ ਤਿਮਾਹੀ ''ਚ ਹੋਇਆ 525 ਕਰੋੜ ਰੁਪਏ ਦਾ ਘਾਟਾ

Friday, May 18, 2018 - 02:11 AM (IST)

ਪੰਜਾਬ ਐਂਡ ਸਿੰਧ ਬੈਂਕ ਨੂੰ ਚੌਥੀ ਤਿਮਾਹੀ ''ਚ ਹੋਇਆ 525 ਕਰੋੜ ਰੁਪਏ ਦਾ ਘਾਟਾ

ਨਵੀਂ ਦਿੱਲੀ—ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਬੀਤੇ ਵਿੱਤ ਸਾਲ ਦੀ ਚੌਥੀ ਤਿਮਾਹੀ 'ਚ 524.62 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਡੂੱਬੇ ਕਰਜ਼ ਲਈ ਪ੍ਰਬੰਧ ਵਧਾਉਣ ਕਾਰਨ ਬੈਂਕ ਨੂੰ ਇਹ ਘਾਟਾ ਹੋਇਆ ਹੈ। ਤਿਮਾਹੀ ਦੌਰਾਨ ਬੈਂਕ ਦੀ ਆਦਮਨ 2,122.05 ਕਰੋੜ ਰੁਪਏ 'ਤੇ ਲਗਭਗ ਸਥਿਰ ਰਹੀ। ਇਸ ਤੋਂ ਪਿਛਲੇ ਵਿੱਤ ਸਾਲ ਦੀ ਸਾਮਾਨ ਤਿਮਾਹੀ 'ਚ ਇਹ 2,110.11 ਕਰੋੜ ਰੁਪਏ ਰਹੀ ਸੀ। ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਤਿਮਾਹੀ ਦੌਰਾਨ ਬੈਂਕ ਦਾ ਡੁੱਬੇ ਕਰਜ਼ ਲਈ ਪ੍ਰਬੰਧ ਵਧ ਕੇ 738.36 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਵਿੱਤ ਸਾਲ ਦੀ ਸਮਾਨ ਤਿਮਾਹੀ 'ਚ ਇਹ 464.51 ਕਰੋੜ ਰੁਪਏ ਰਿਹਾ ਸੀ। ਪੂਰੇ ਵਿੱਤ ਸਾਲ 2017-18 'ਚ ਬੈਂਕ ਨੂੰ 743.80 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦ ਕਿ ਇਸ ਤੋਂ ਪਿਛਲੇ ਵਿੱਤ ਸਾਲ 20161-17 'ਚ ਬੈਂਕ ਨੇ 201.08 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਬੈਂਕ ਨੂੰ ਬੀਤੇ ਵਿੱਤ ਸਾਲ ਦੀ ਦਸੰਬਰ ਤਿਮਾਹੀ 'ਚ ਵੀ 258.25 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।


Related News