ਹੈਰੀ ਵੈਡਸ ਮੇਗਨ : ਪ੍ਰਿੰਸ ਹੈਰੀ ਨੂੰ ਡੇਟ ਕਰ ਚੁੱਕੀਆਂ ਐਕਸ ਵੀ ਹੋਈਆਂ ਵਿਆਹ ''ਚ ਸ਼ਾਮਲ
Saturday, May 19, 2018 - 10:48 PM (IST)

ਲੰਡਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਇਨ੍ਹਾਂ ਦਾ ਵਿਆਹ ਇੰਗਲੈਂਡ ਦੇ ਵਿੰਡਸਰ ਕੈਸਲ ਮਹਿਲ ਸਥਿਤ ਸੈਂਟ ਜਾਰਜ ਚਰਚ 'ਚ ਹੋਇਆ। ਇਨ੍ਹਾਂ ਦੇ ਵਿਆਹ 'ਚ ਸੈਂਕੜੇ ਸ਼ਾਹੀ ਪਰਿਵਾਰ ਦੇ ਮੈਂਬਰ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ, ਜਿਸ 'ਚ ਪ੍ਰਿੰਸ ਹੈਰੀ ਦੀਆਂ ਦੋਵੇਂ ਐਕਸ ਗਰਲਫ੍ਰੈਂਡ ਵੀ ਸ਼ਾਮਲ ਹੋਈਆਂ।
ਚੇਲਸੀ ਡੇਵੀ (32) ਤੇ ਕ੍ਰੇਸਿਡਾ ਬੋਨਾਸ (28) ਨੇ ਆਪਣੇ ਸਾਬਕਾ ਪ੍ਰੇਮੀ ਪਿੰ੍ਰਸ ਹੈਰੀ ਨੂੰ ਮੇਗਨ ਮਾਰਕਲ ਨਾਲ ਵਿਆਹ ਕਰਦੇ ਹੋਏ ਦੇਖਿਆ। ਦੋਵੇਂ ਪਿੰਸ ਹੈਰੀ ਨੂੰ ਵਿਆਹ ਕਰਦੇ ਹੋਏ ਦੇਖ ਕੇ ਕਾਫੀ ਖੁਸ਼ ਹੋਈਆਂ। ਟੈਲੀਗ੍ਰਾਫੀ ਨੇ ਖਬਰ ਦਿੱਤੀ ਕਿ ਡੇਵੀ ਬੋਨਾਸ ਤੇ ਹੈਰੀ ਨੇ 2012 ਤੋਂ 2015 ਵਿਚਾਲੇ ਇਕ ਦੂਜੇ ਨਾਲ ਡੇਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੇ ਸੰਬੰਧ ਖਤਮ ਹੋ ਗਏ ਪਰ ਉਹ ਦੋਸਤ ਬਣੇ ਰਹੇ।