ਚੇਚਨਿਆ ''ਚ ਇਕ ਚਰਚ ''ਤੇ ਹੋਇਆ ਹਮਲਾ, ਪੁਲਸ ਸਣੇ 7 ਲੋਕਾਂ ਦੀ ਮੌਤ

Sunday, May 20, 2018 - 01:38 AM (IST)

ਚੇਚਨਿਆ ''ਚ ਇਕ ਚਰਚ ''ਤੇ ਹੋਇਆ ਹਮਲਾ, ਪੁਲਸ ਸਣੇ 7 ਲੋਕਾਂ ਦੀ ਮੌਤ

ਮਾਸਕੋ— ਰੂਸ ਦੇ ਮੁਸਲਿਮ ਪ੍ਰਭਾਵੀ ਚੇਚਨਿਆ ਗਣਰਾਜ 'ਚ ਇਕ ਆਥੋਡੋਕਸ ਚਰਚ 'ਤੇ ਹੋਏ ਹਮਲੇ 'ਚ 2 ਪੁਲਸ ਕਰਮਚਾਰੀ, ਇਕ ਨਾਗਰਿਕ ਤੇ 4 ਬਾਗੀ ਮਾਰੇ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ, 'ਮੁੱਢਲੀ ਸੂਚਨਾ ਦੇ ਮੁਤਾਬਕ ਚਰਚ ਦੀ ਸੁਰੱਖਿਆ 'ਚ ਲੱਗੇ 2 ਪੁਲਸ ਕਰਮਚਾਰੀ ਤੇ ਇਕ ਨਾਗਰਿਕ ਮਾਰੇ ਗਏ। 4 ਬਾਗੀਆਂ ਦਾ ਵੀ ਸਫਾਇਆ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਹਮਲੇ  'ਚ ਹੋਰ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ ਹਨ। ਇਹ ਹਮਲਾ ਮੱਧ ਗ੍ਰੋਂਜੀ ਦੇ ਆਰਕਗੇਂਜ ਮਾਇਕਲ ਚਰਚ 'ਚ ਹੋਇਆ। ਪੁਲਸ ਨੇ ਇਸ ਹਮਲੇ ਨੂੰ ਰੋਕ ਕੇ ਕਿਸੇ ਗੰਭੀਰ ਹਮਲੇ ਨੂੰ ਹੋਣ ਤੋਂ ਰੋਕ ਦਿੱਤਾ ਹੈ।


Related News