ਜਾਂਚ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ''ਅੰਜਾਮ'' ਤੱਕ ਪਹੁੰਚਾਇਆ ਜਾਵੇ : ਕਟਾਰੀਆ

05/21/2018 6:30:10 PM

ਕਪੂਰਥਲਾ(ਜ. ਬ.)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਤੋਂ ਮੰਗ ਕੀਤੀ ਹੈ ਕਿ 13 ਅਪ੍ਰੈਲ ਨੂੰ ਫਗਵਾੜਾ 'ਚ ਗੋਲ ਚੌਕ ਦਾ ਨਾਮ ਬਦਲ ਕੇ 'ਸੰਵਿਧਾਨ ਚੌਕ' ਰੱਖਣ ਲਈ ਦਲਿਤ ਸਮਾਜ ਅਤੇ ਜਨਰਲ ਸਮਾਜ ਦੇ ਕੁਝ ਲੋਕਾਂ 'ਚ ਹੋਏ ਖੂਨੀ ਸੰਘਰਸ਼, ਜਿਸ 'ਚ ਦਲਿਤ ਸਮਾਜ ਨਾਲ ਸਬੰਧਤ ਇਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ, ਦੀ ਚੱਲ ਰਹੀ ਪੁਲਸ ਜਾਂਚ ਨੂੰ ਪੂਰੀ ਤਰ੍ਹਾਂ ਨਾਲ ਨਿਰੱਪਖ ਅਤੇ ਪਾਰਦਰਸ਼ੀ ਢੰਗ ਨਾਲ ਜਲਦੀ ਹੀ ਅੰਜਾਮ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਫਗਵਾੜਾ 'ਚ ਹੋਏ ਖੂਨੀ ਸੰਘਰਸ਼ ਹੀ ਨਹੀਂ, ਸਗੋਂ ਕਿਸੇ ਵੀ ਸਿਵਲ ਅਤੇ ਅਪਰਾਧਕ ਮਾਮਲੇ 'ਚ ਕਿਸੇ ਵੀ ਦੋਸ਼ੀ ਦਾ ਬਚਣਾ ਤੇ ਕਿਸੇ ਨਿਰਦੋਸ਼ ਦਾ ਫੱਸਣਾ, ਦੋਵੇਂ ਹੀ ਲੋਕਾਂ ਦੇ ਮਨ 'ਚ ਪੁਲਸ, ਕਾਨੂੰਨ ਅਤੇ ਨਿਆਂਪਾਲਿਕਾ ਦੇ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਪੈਦਾ ਕਰਦੇ ਹਨ। ਅਜਿਹੀਆਂ ਘਟਨਾਵਾਂ ਦੇ ਸਭ ਤੋਂ ਵੱਧ ਲਾਭ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਮਿਲਦਾ ਹੈ। 
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਤਨ-ਮਨ ਨਾਲ ਚਾਹੁੰਦੀ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਨਿਆਂ ਮਿਲੇ ਅਤੇ ਇਸ ਦੇ ਨਾਲ ਇਹ ਵੀ ਚਾਹੁੰਦੀ ਹੈ ਕਿ ਇਸ ਮਾਮਲੇ 'ਚ ਜੇਲ 'ਚ ਬੰਦ ਜਾਂ ਜੇਲ ਦੇ ਬਾਹਰ ਬੈਠੇ ਕਿਸੇ ਹਿੰਦੂ ਜਾਂ ਦਲਿਤ ਨਾਲ ਬੇਇਨਸਾਫੀ ਨਾ ਹੋਵੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ 'ਚ ਕਿਸੇ ਦੀ ਮੌਤ 'ਤੇ ਸਿਆਸੀ ਖੇਡ ਖੇਡਣ ਵਾਲੇ, ਚਾਹੇ ਉਹ ਕੋਈ ਵੀ ਹੋਣ, ਨੂੰ ਲੋਕਤੰਤਰ, ਨਿਆਂ, ਸੱਚਾਈ, ਕਾਨੂੰਨ ਅਤੇ ਆਪਸੀ ਭਾਈਚਾਰੇ ਦੇ ਸਮਰਥਕ ਤੇ ਬੁੱਧੀਮਾਨ ਨਹੀਂ ਕਿਹਾ ਜਾ ਸਕਦਾ। ਜਗਦੀਸ਼ ਕਟਾਰੀਆ ਨੇ ਦਲਿਤ ਸਮਾਜ ਤੇ ਜਨਰਲ ਸਮਾਜ ਦੇ ਬੁੱਧੀਮਾਨ ਤੇ ਜਾਗਰੂਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਸੜਕਾਂ 'ਤੇ ਤਾਕਤ ਦਿਖਾਉਣ ਦੀ ਬਜਾਏ ਆਪਣੀ ਤਾਕਤ ਨੂੰ ਫਗਵਾੜਾ 'ਚ ਸਥਾਈ ਅਮਨ-ਸ਼ਾਂਤੀ ਕਾਇਮ ਕਰਨ ਅਤੇ ਆਪਸੀ ਭਾਈਚਾਰੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ 'ਚ ਲਾਉਣ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।


Related News