ਪਾਕਿ ਕਸ਼ਮੀਰੀਆਂ ਨੂੰ ਆਪਣਾ ਸਮਰਥਣ ਦੇਣਾ ਜਾਰੀ ਰੱਖੇਗਾ : ਪਾਕਿ ਵਿਦੇਸ਼ ਮੰਤਰੀ
Thursday, May 31, 2018 - 10:16 PM (IST)

ਇਸਲਾਮਾਬਾਦ— ਪਾਕਿਸਤਾਨ ਨੇ ਅੱਜ ਦੋਸ਼ ਲਾਇਆ ਕਿ ਕੰਟਰੋਲ ਲਾਈਨ ਤੇ ਵਰਕਿੰਗ ਬਾਉਂਡਰੀ 'ਤੇ ਭਾਰਤ ਜੰਗਬੰਦੀ ਦੀ ਉਲੰਘਣਾ ਤੇਜ਼ ਕਰ ਰਿਹਾ ਹੈ। ਇਸ ਨੇ ਨਾਲ ਹੀ ਕਿਹਾ ਕਿ ਇਸਲਾਮਾਬਾਦ ਕਸ਼ਮੀਰੀ ਲੋਕਾਂ ਦਾ ਸਮਰਥਨ ਜਾਰੀ ਰੱਖੇਗਾ। ਪਾਕਿਸਤਾਨ ਦੇ ਨਵੇਂ ਚੁਣੇ ਗਏ ਵਿਦੇਸ਼ ਮੰਤਰੀ ਖੁੱਰਮ ਦਸਤਗੀਰ ਖਾਨ ਨੇ ਕਿਹਾ ਕਿ ਪੂਰਬੀ ਗੁਆਂਢੀ ਨੂੰ ''ਨਕਾਰਾਤਮਕ ਰਵੱਈਆ ਛੱਡਣਾ ਹੋਵੇਗਾ ਤੇ ਬਗੈਰ ਸ਼ਰਤ ਵਾਰਤਾ ਦੇ ਤਰਕ ਨੂੰ ਮੰਨਣਾ ਹੋਵੇਗਾ।'' ਖੁੱਰਮ ਕੋਲ ਰੱਖਿਆ ਵਿਭਾਗ ਦਾ ਵੀ ਚਾਰਜ ਹੈ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਸਰਕਾਰ ਦੀ ਪੰਜ ਸਾਲ ਦੀ ਪ੍ਰਦਰਸ਼ਨ ਰਿਪੋਰਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁੱਰਮ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਹਰ ਮੰਚ 'ਤੇ ਖਾਸਕਰ ਸੰਯੁਕਤ ਰਾਸ਼ਟਰ ਮਹਾਸਭਾ 'ਚ ਮਜ਼ਬੂਤੀ ਨਾਲ ਚੁੱਕਿਆ। ਪਾਕਿਸਤਾਨ ਸਰਕਾਰ ਦਾ ਪੰਜ ਸਾਲ ਦਾ ਕਾਰਜਕਾਲ ਅੱਜ ਪੂਰਾ ਹੋ ਗਿਆ। ਖੁੱਰਮ ਨੇ ਭਾਰਤ 'ਤੇ ਸਿੰਧੂ ਜਲ ਸਮਝੌਤੇ 'ਚ ਅੜਿੱਕਾ ਪਾਉਣ 'ਤੇ ਕੰਟਰੋਲ ਲਾਈਨ 'ਤੇ ਵਰਕਿੰਗ ਬਾਉਂਡਰੀ 'ਤੇ ਜੰਗਬੰਦੀ ਦੀ ਉਲੰਘਣਾ ਤੇਜ਼ ਕਰਨ ਦਾ ਦੋਸ਼ ਲਾਇਆ।