ਬ੍ਰੇਕਫਾਸਟ ਨਾ ਕਰਨ ਨਾਲ ਸਰੀਰ ਨੂੰ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

05/23/2018 10:48:09 AM

ਨਵੀਂ ਦਿੱਲੀ— ਬਿਜੀ ਸ਼ੈਡਿਊਲ ਦੇ ਚਲਦੇ ਅੱਜਕਲ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰ ਪਾਉਂਦੇ। ਉੱਥੇ ਹੀ ਕੁਝ ਲੋਕ ਭਾਰ ਘਟਾਉਣ ਦੇ ਚੱਕਰ 'ਚ ਬ੍ਰੇਕਫਾਸਟ ਸਕਿਪ ਕਰ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰ ਦਾ ਨਾਸ਼ਤਾ ਨਾ ਕਰਨਾ ਮੋਟਾਪੇ ਦੇ ਨਾਲ-ਨਾਲ ਕਈ ਬੀਮਾਰੀ ਦਾ ਕਾਰਨ ਹੋ ਸਕਦਾ ਹੈ। ਚਾਹੇ ਤੁਸੀਂ ਕਿੰਨੀ ਵੀ ਡਾਇਟਿੰਗ 'ਤੇ ਹੋਵੋ ਪਰ ਆਪਣਾ ਬ੍ਰੇਕਫਾਸਟ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ। ਡਾਕਟਰਾਂ ਦਾ ਕਹਿਣਾ ਹੈ ਕਿ ਬ੍ਰੇਕਫਾਸਟ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਹੈਲਦੀ ਵੀ ਹੋਣਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਸਵੇਰ ਦਾ ਨਾਸ਼ਤਾ ਨਾ ਕਰਨ ਲਈ ਅਜਿਹੇ ਹੀ ਕੁਝ ਨੁਕਸਾਨ ਬਾਰੇ ਦੱਸਣ ਜਾ ਰਹੇ ਹਾਂ। ਜੇ ਤੁਸੀਂ ਵੀ ਨਾਸ਼ਤਾ ਨਹੀਂ ਕਰਦੇ ਤਾਂ ਅੱਜ ਹੀ ਬ੍ਰੇਕਫਾਸਟ ਕਰਨਾ ਸ਼ੁਰੂ ਕਰ ਦਿਓ।
ਕਿਉਂ ਨਹੀਂ ਛੱਡਣਾ ਚਾਹੀਦਾ ਸਵੇਰ ਦਾ ਨਾਸ਼ਤਾ
ਸਵੇਰ ਦਾ ਨਾਸ਼ਤਾ ਸਰੀਰ ਨੂੰ ਐਨਰਜੀ ਦੇ ਕੇ ਤੁਹਾਨੂੰ ਦਿਨਭਰ ਐਨਰਜੇਟਿਕ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਬ੍ਰੇਕਫਾਸਟ 'ਚ ਜ਼ਰੂਰੀ ਵਿਟਾਮਿਨਸ ਅਤੇ ਮਿਨਰਲਸ ਸ਼ਾਮਲ ਕਰਨ ਨਾਲ ਤੁਸੀਂ ਹਮੇਸ਼ਾ ਹੈਲਦੀ ਰਹਿੰਦੇ ਹੋ ਪਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤਾਂ ਤੁਸੀਂ ਵਜ਼ਨ ਵਧਣਾ, ਹਾਰਟ ਡਿਸੀਜ਼ ਅਤੇ ਸਟ੍ਰੈਸ ਵਰਗੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਇਸ ਲਈ ਸਵੇਰੇ ਉੱਠ ਕੇ 1 ਘੰਟੇ ਦੇ ਅੰਦਰ ਬ੍ਰੇਕਫਾਸਟ ਕਰ ਲਓ।
ਬ੍ਰੇਕਫਾਸਟ ਨਾ ਕਰਨ ਦੇ ਨੁਕਸਾਨ
1. ਮੋਟਾਪਾ

ਜੇ ਤੁਹਾਨੂੰ ਵੀ ਸਵੇਰ ਦਾ ਬ੍ਰੇਕਫਾਸਟ ਨਾ ਕਰਨ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਨਾਸ਼ਤਾ ਨਾ ਕਰਨ ਨਾਲ ਮੈਟਾਬਾਲੀਜ਼ਮ ਘੱਟ ਹੋ ਜਾਂਦਾ ਹੈ, ਜਿਸ ਨਾਲ ਸਰੀਰ 'ਚ ਕੈਲੋਰੀ ਬਰਨ ਕਰਨ ਦੀ ਸ਼ਮਤਾ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਘਰ 'ਤੇ ਨਾਸ਼ਤਾ ਨਾ ਕਰਨ ਕਾਰਨ ਤੁਸੀਂ ਬਾਹਰ ਦਾ ਕੁਝ ਲੈ ਕੇ ਖਾ ਲੈਂਦੇ ਹੋ ਜਾਂ ਭੁੱਖ ਲੱਗਣ 'ਤੇ ਓਵਰਈਟਿੰਗ ਕਰ ਲੈਂਦੇ ਹੋ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ।
2. ਐਸੀਡਿਟੀ
ਰਾਤ ਦਾ ਭੋਜਨ ਪਚਣ ਦੇ ਬਾਅਦ ਪੇਟ ਖਾਲੀ ਹੋ ਜਾਂਦਾ ਹੈ ਅਤੇ ਰਾਤ ਭਰ ਪੇਟ ਖਾਲੀ ਰਹਿਣ ਕਾਰਨ ਉਸ 'ਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਅਜਿਹੇ 'ਚ ਤੁਸੀਂ ਸਵੇਰ ਦਾ ਨਾਸ਼ਤਾ ਵੀ ਨਹੀਂ ਕਰਦੇ ਤਾਂ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।
3. ਅਲਸਰ ਦਾ ਖਤਰਾ
ਬ੍ਰੇਕਫਾਸਟ ਨਾ ਕਰਨ ਨਾਲ ਐਸੀਡਿਟੀ ਦੀ ਸਮੱੱਸਿਆ ਵਧ ਜਾਂਦੀ ਹੈ। ਜੇ ਐਸੀਡਿਟੀ ਦੀ ਸਮੱਸਿਆ ਲੰਬੇ ਸਮੇਂ ਤਕ ਬਣੀ ਰਹੇ ਤਾਂ ਪੇਟ 'ਚ ਅਲਸਰ ਦਾ ਖਤਰਾ ਵੀ ਵਧ ਸਕਦਾ ਹੈ। ਇਸ ਲਈ ਕਦੇ ਵੀ ਨਾਸ਼ਤਾ ਕਰਨਾ ਨਾ ਭੁੱਲੋ।
4. ਹਾਰਟ ਅਟੈਕ ਦੀ ਸਮੱਸਿਆ
ਜੇ ਤੁਸੀਂ ਵੀ ਬ੍ਰੇਕਫਾਸਟ ਸਕਿਪ ਕਰਦੇ ਹੋ ਤਾਂ ਤੁਹਾਡੇ 'ਚ ਹਾਰਟ ਅਟੈਕ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਇਕ ਸਟਡੀ ਮੁਤਾਬਕ ਨਾਸ਼ਤਾ ਨਾ ਕਰਨ ਵਾਲੇ ਲੋਕਾਂ 'ਚ 27% ਹਾਰਟ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ। ਨਾਸ਼ਤਾ ਨਾ ਕਰਨ ਨਾਲ ਮੋਟਾਪਾ ਵਧਦਾ ਹੈ।
5. ਡਾਇਬਿਟੀਜ਼
ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਟਾਈਪ 2 ਡਾਇਬਿਟੀਜ਼ ਦਾ ਖਤਰਾ 54% ਤਕ ਵਧ ਜਾਂਦਾ ਹੈ। ਨਾਸ਼ਤਾ ਨਾ ਕਰਨ ਨਾਲ ਹਾਈਪੋਗਲਾਈਸਿਮਿਕ ਦੀ ਸਮੱਸਿਆ ਹੋ ਜਾਂਦੀ ਹੈ, ਜੋ ਕਿ ਡਾਇਬਿਟੀਜ਼ ਦਾ ਕਾਰਨ ਹੈ।
6. ਐਨਰਜੀ ਦੀ ਕਮੀ
ਸਵੇਰ ਦਾ ਨਾਸ਼ਤਾ ਤੁਹਾਨੂੰ ਦਿਨਭਰ ਐਨਰਜੇਟਿਕ ਰੱਖਦਾ ਹੈ। ਅਜਿਹੇ 'ਚ ਜਦੋਂ ਵੀ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤਾਂ ਬਾਡੀ ਦਾ ਗਲੂਕੋਸ ਲੈਵਲ ਘੱਟ ਹੋ ਜਾਂਦਾ ਹੈ। ਇਸ ਨਾਲ ਦਿਨਭਰ ਬਾਡੀ 'ਚ ਐਨਰਜੀ ਦੀ ਕਮੀ, ਥਕਾਵਟ, ਆਲਸ ਅਤੇ ਸੁਸਤੀ ਹੋ ਸਕਦੀ ਹੈ।
7. ਮਾਈਗ੍ਰੇਨ ਦੀ ਸਮੱਸਿਆ
ਬਿਜੀ ਸ਼ੈਡਿਊਲ ਕਾਰਨ ਤੁਸੀਂ ਨਾਸ਼ਤਾ ਛੱਡ ਦਿੰਦੇ ਹੋ ਪਰ ਇਸ ਲਈ ਤੁਸੀਂ ਜ਼ਿਆਦਾ ਦੇਰ ਤਕ ਖਾਲੀ ਪੇਟ ਰਹਿੰਦੇ ਹੋ। ਇਸ ਦੌਰਾਨ ਬਾਡੀ ਦਾ ਗਲੂਕੋਸ ਲੈਵਲ ਬੈਲੰਸ ਕਰਨ ਲਈ ਕੁਝ ਹਾਰਮੋਨਸ ਰਿਲੀਜ਼ ਹੁੰਦੇ ਹਨ, ਜਿਸ ਨਾਲ ਬੀਪੀ ਵਧਦਾ ਹੈ। ਇਸ ਨਾਲ ਮਾਈਗ੍ਰੇਨ ਦਾ ਅਟੈਕ ਵੀ ਆ ਸਕਦਾ ਹੈ। ਇਸ ਤੋਂ ਇਲਾਵਾ ਸਟ੍ਰੈਸ, ਡਿਪ੍ਰੈਸ਼ਨ ਵਰਗੀਆਂ ਕਈ ਬੀਮਾਰੀਆਂ ਦਾ ਖਤਰਾ ਵਧਦਾ ਹੈ।


Related News