Nokia ਦੇ ਇਸ ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ, 29 ਮਈ ਨੂੰ ਹੋਵੇਗਾ ਲਾਂਚ

05/26/2018 6:40:34 PM

ਜਲੰਧਰ—ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਆਪਣੇ X6 ਨੂੰ 29 ਮਈ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੇ ਲਈ ਕੰਪਨੀ ਨੇ ਇਕ ਟੀਜ਼ ਵੀ ਜਾਰੀ ਕੀਤਾ ਹੈ। ਨੋਕੀਆ ਐਕਸ6 ਸੀਰੀਜ਼ ਦਾ ਪਹਿਲਾ ਮਾਡਲ ਕਵਿਕ ਚਾਰਜ 3.0 ਤਕਨੀਕ ਨਾਲ ਆਉਂਦਾ ਹੈ ਜੋ ਬੈਟਰੀ ਨੂੰ 30 ਮਿੰਟ 'ਚ 50 ਫੀਸਦੀ ਚਾਰਜ ਕਰਨ ਦੀ ਸਮਰਥਾ ਰੱਖਦਾ ਹੈ। ਨੋਕੀਆ ਮੋਬਾਈਲ ਦੇ ਅਕਾਊਂਟ ਤੋਂ ਟਵਿਟਰ 'ਤੇ ਪੋਸਟ ਕੀਤੇ ਗਏ ਟੀਜ਼ਰ 'ਚ ਮਾਸਕੋ 'ਚ 29 ਮਈ ਨੂੰ ਆਯੋਜਿਤ ਹੋਣ ਜਾ ਰਹੇ ਇਵੈਂਟ ਦਾ ਜ਼ਿਕਰ ਹੈ। 


ਕੀਮਤ
ਚੀਨੀ ਮਾਰਕੀਟ 'ਚ ਨੋਕੀਆ ਐਕਸ6 ਦੇ 4 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 16,000 ਰੁਪਏ ਹੈ ਅਤੇ ਉੱਥੇ ਹੀ 6 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 18,100 ਰੁਪਏ ਹੈ।


ਫੀਚਰਸ 
ਇਸ 'ਚ 5.8 ਇੰਚ ਦੀ ਫੁੱਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਡਿਊਲ ਮਿਸ (ਨੈਨੋ) ਨੋਕੀਆ ਐਕਸ 6 ਓਰੀਓ 'ਤੇ ਚੱਲਦਾ ਹੈ। ਹੈਂਡਸੈੱਟ 'ਚ 1.8 ਗੀਗਾਹਰਟਜ਼ ਆਕਟਾ-ਕੋਰ ਸਨੈਪਡਰੈਗਨ 636 ਪ੍ਰੋਸੈਸਰ ਦੇ ਨਾਲ 4ਜੀ.ਬੀ. ਜਾਂ 6 ਜੀ.ਬੀ. ਰੈਮ ਆਪਨਸ਼ ਦਿੱਤੇ ਗਏ ਹਨ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੋ ਸਕਦਾ ਹੈ ਜਿਸ 'ਚ ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ। ਉੱਥੇ ਫਰੰਟ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ ਹੋਣ ਦੀ ਉਮੀਦ ਹੈ। ਕੁਨੈਕਟੀਵਿਟੀ ਲਈ ਇਸ 'ਚ 4ਜੀ. Volte, ਵਾਈ-ਫਾਈ 802.11 ਏ.ਸੀ., ਬਲੂਟੁੱਥ 5.0, ਜੀ.ਪੀ.ਐੱਸ./ ਏ-ਜੀ.ਪੀ.ਐੱਸ., 3.5 ਐੱਮ.ਐੱਮ. ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹੈ। ਉੱਥੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,060 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News