ਡੇਨੀਅਲ ਨੂੰ ਡੇਟ ਕਰ ਰਿਹੈ ਮਿਲੋਸ ਰਾਓਨਿਕ

05/26/2018 9:07:24 AM

ਜਲੰਧਰ— ਟੈਨਿਸ ਖਿਡਾਰੀ ਮਿਲੋਸ ਰਾਓਨਿਕ ਕੈਨੇਡਾ ਦੀ ਫੈਸ਼ਨ ਮਾਡਲ ਡੇਨੀਅਲ ਨਡਸਨ ਨੂੰ ਡੇਟ ਕਰ ਰਿਹਾ ਹੈ। ਡੇਨੀਅਲ ਗੈਸ ਤੇ ਐੱਚ. ਐਂਡ ਐੱਮ. ਬ੍ਰਾਂਡ ਲਈ ਮਾਡਲਿੰਗ ਕਰ ਚੁੱਕੀ ਹੈ। ਡੇਨੀਅਲ ਸਭ ਤੋਂ ਪਹਿਲਾਂ ਚਰਚਾ 'ਚ ਉਦੋਂ ਆਈ ਸੀ, ਜਦੋਂ ਪੌਪ ਸਿੰਗਰ ਜਸਟਿਨ ਬੀਬਰ ਨੇ ਉਸ ਦੀ ਫੋਟੋ ਸੋਸ਼ਲ ਸਾਈਟਸ 'ਤੇ ਇਹ ਲਿਖ ਕੇ ਪੋਸਟ ਕਰ ਦਿੱਤੀ ਸੀ ਕਿ ਇਹ ਲੜਕੀ ਕੌਣ ਹੈ, ਜੇਕਰ ਕਿਸੇ ਨੂੰ ਕੁਝ ਪਤਾ ਹੈ ਤਾਂ ਮੈਨੂੰ ਇਸ ਨਾਲ ਮਿਲਾਓ। ਬੀਬਰ ਵਲੋਂ ਇਹ ਪੋਸਟ ਪਾਉਣ 'ਤੇ ਲੋਕਾਂ ਦਾ ਸਾਰਾ ਧਿਆਨ ਉਕਤ ਲੜਕੀ ਨੂੰ ਲੱਭਣ 'ਤੇ ਲੱਗ ਗਿਆ ਸੀ ਪਰ ਇਧਰ ਡੇਨੀਅਲ ਇਸ ਤੋਂ ਬਿਲਕੁਲ ਵੀ ਉਤਸ਼ਾਹਿਤ ਨਹੀਂ ਸੀ। ਉਸ ਨੇ ਬੀਬਰ ਤਕ ਅਪ੍ਰੋਚ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਸ ਬਾਰੇ ਇਕ ਇੰਟਰਵਿਊ ਦੌਰਾਨ ਡੇਨੀਅਲ ਨੇ ਕਿਹਾ ਵੀ ਸੀ ਕਿ ਉਸ ਨੂੰ ਅਜਿਹਾ ਲੜਕਾ ਪਸੰਦ ਹੈ, ਜਿਹੜਾ ਲੰਬਾ ਹੋਵੇ, ਹੈਂਡਸਮ ਹੋਵੇ, ਨਾ ਕਿ ਬੀਬਰ ਵਰਗਾ। ਆਖਿਰ 2014 'ਚ ਡੇਨੀਅਲ ਜਦੋਂ ਮਿਲੋਸ ਨਾਲ ਦੇਖੀ ਗਈ ਤਾਂ ਉਸ ਨੂੰ ਮੀਡੀਆ ਨੇ   ਪੁੱਛਿਆ ਕਿ ਮਿਲੋਸ 'ਚ ਅਜਿਹੀ ਕੀ ਖਾਸੀਅਤ ਹੈ, ਜਿਹੜੀ ਬੀਬਰ 'ਚ ਨਹੀਂ ਸੀ, ਇਸ 'ਤੇ ਡੇਨੀਅਲ ਬੋਲੀ ਕਿ ਕਿਸੇ ਦਾ ਧਿਆਨ ਖਿੱਚਣ ਨਾਲੋਂ ਇਹ ਕਾਫੀ ਹੁੰਦਾ ਹੈ ਕਿ ਤੁਹਾਡਾ ਉਹ ਕਿੰਨਾ ਧਿਆਨ ਰੱਖਦਾ ਹੋਵੇ, ਇਹ ਨਹੀਂ ਕਿ ਤੁਸੀਂ ਕਿੰਨੇ ਪ੍ਰਸਿੱਧ ਹੋ।


Related News