ਭਲਾਈਆਣਾ ਦੇ ਸਕੂਲ 'ਚ ਖਸਰਾ ਅਤੇ ਰੁਬੈਲਾ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

04/26/2018 3:07:40 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਸਿਹਤ ਵਿਭਾਗ ਵਲੋਂ ਸ਼ਹੀਦ ਫਲਾਈਟ ਲੈਫਟੀਨੈਂਟ ਮੰਨੂੰ ਅਖੂਰੀ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਵਿਖੇ ਬੱਚਿਆਂ ਨੂੰ ਖਸਰਾ ਤੇ ਰੂਬੇਲਾ ਵਰਗੀਆਂ ਬੀਮਾਰੀਆਂ ਤੋਂ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਛਿੰਦਰਪਾਲ ਕੌਰ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਹਰੇਕ ਸਾਲ 15 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਜਿਸ ਨਾਲ ਦੰਦਾਂ, ਚਮੜੀ, ਲੀਵਰ, ਅੱਖਾਂ ਅਤੇ ਸਰੀਰਕ ਕਮਜ਼ੋਰੀ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਨੂੰ ਮਾਨਸਿਕ ਰੋਗ ਵੀ ਹੋ ਜਾਂਦੇ ਹਨ। ਰੁਬੈਲਾ ਦੀ ਬੀਮਾਰੀ ਦੇ ਕੀਟਾਣੂ ਔਰਤਾਂ ਤੇ ਜ਼ਿਆਦਾ ਮਾੜਾ ਅਸਰ ਕਰਦੇ ਹਨ ਜਿਸ ਨਾਲ ਬੱਚੇ ਮਾਨਸਿਕ ਰੋਗੀ ਜਾਂ ਅੰਗਹੀਣ ਪੈਦਾ ਹੁੰਦੇ ਹਨ ਤੇ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ 1 ਮਈ ਤੇ ਸਾਰੇ ਦੇਸ਼ 'ਚ ਐੱਮ. ਆਰ ਦੇ ਟੀਕੇ ਲਗਵਾਏ ਜਾਣੇ ਹਨ। ਸਕੂਲ ਦੇ ਪ੍ਰਿੰਸੀਪਲ ਸਾਧੂ ਸਿੰਘ ਰੁਮਾਣਾ ਨੇ ਕਿਹਾ ਕਿ ਜਿਸ ਦੇਸ਼ ਦੇ ਨਾਗਰਿਕ ਸਿਹਤਮੰਦ ਹੁੰਦੇ ਹਨ, ਉਹ ਦੇਸ਼ ਹੀ ਤਰੱਕੀ ਕਰਦਾ ਹੈ। ਇਸ ਸਮੇਂ ਪਿੰਡ 'ਚ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਲੈਕਚਾਰ ਰਾਣੀ, ਲੈਕਚਰਾਰ ਰਜਿੰਦਰ ਸਿੰਘ, ਲੈਕਚਰਾਰ ਬਲਦੇਵ ਸਿੰਘ, ਲੈਕਚਰਾਰ ਪ੍ਰਸ਼ੇਤਮ ਲਾਲ , ਭਜਨਾਮ ਕੌਰ ਤੇ ਵਰੁਣ ਖੁਰਾਣਾ ਆਦਿ ਮੌਜੂਦ ਸਨ।


Related News