ਵਿਆਹ ਦੇ ਕਈ ਸਾਲਾਂ ਬਾਅਦ ਵੀ ਪਾਰਟਨਰ ਨਾਲ ਇੰਝ ਕਰੋ ਪਿਆਰ ਦਾ ਇਜ਼ਹਾਰ

05/16/2018 12:29:54 PM

ਨਵੀਂ ਦਿੱਲੀ— ਲੋਕ ਅਕਸਰ ਇਹ ਗੱਲ ਕਹਿੰਦੇ ਹਨ ਕਿ ਵਿਆਹ ਦੇ ਇੰਨੇ ਸਾਲ ਬੀਤ ਗਏ ਹਨ, ਹੁਣ ਉਹ ਪਿਆਰ ਅਤੇ ਰੋਮਾਂਸ ਕਿੱਥੇ ਜਿਹੜਾ ਦੋਹਾਂ ਦੇ ਵਿਚ ਸੀ। ਤੁਸੀਂ ਵੀ ਸਮਾਂ ਬੀਤਣ ਦੇ ਨਾਲ ਜਿੰਮੇਦਾਰੀਆਂ ਨਿਭਾਉਂਦੇ ਹੋਏ ਜੀਵਨਸਾਥੀ ਨੂੰ ਪਿਆਰ ਦੇ ਸ਼ਬਦ ਨਹੀਂ ਕਹਿ ਪਾਉਂਦੇ ਤਾਂ ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਸ ਨਾਲ ਪਾਰਟਨਰ ਨੂੰ ਪਹਿਲਾਂ ਵਾਲਾ ਸਮਾਂ ਯਾਦ ਕਰਵਾਇਆ ਜਾ ਸਕਦਾ ਹੈ। ਇਹ ਗੱਲ ਸਹੀ ਹੈ ਕਿ ਆਈ ਲਵ ਯੂ ਅਜਿਹਾ ਸ਼ਬਦ ਹੈ ਜਿਸ 'ਚ ਇਕ ਮੈਜਿਕ ਹੁੰਦਾ ਹੈ ਜੋ ਪਾਰਟਨਰ ਦਾ ਖਰਾਬ ਮੂਡ ਵੀ ਚੰਗਾ ਕਰ ਦਿੰਦਾ ਹੈ। ਤੁਸੀਂ ਆਪਣੇ ਵਿਵਹਾਰ ਦੇ ਜਰੀਏ ਬਿਨਾ ਆਈ ਲਵ ਯੂ ਕਹੇ ਆਪਣੇ ਸਾਥੀ ਨੂੰ ਹੋਰ ਵੀ ਜ਼ਿਆਦਾ ਸਪੈਸ਼ਲ ਹੋਣ ਦਾ ਅਹਿਸਾਸ ਕਰਵਾ ਸਕਦੇ ਹੋ।
1. ਬੋਲ ਕੇ ਨਹੀਂ ਲਵ ਨੋਟਸ ਨਾਲ ਜਤਾਓ ਪਿਆਰ
ਪਿਆਰ 'ਚ ਆਪਣੀ ਕ੍ਰਿਏਟੀਵਿਟੀ ਦਿਖਾਓ। ਤੁਹਾਡੇ ਕੋਲ ਇਕੱਠੇ ਬੈਠਣ ਦਾ ਸਮਾਂ ਨਹੀਂ ਹੈ ਤਾਂ ਆਪਣੇ ਹਮਸਫਰ ਨੂੰ ਲਵ ਨੋਟਸ ਦੇ ਜਰੀਏ ਸਪੈਸ਼ਲ ਫੀਲ ਕਰਵਾਓ। ਘਰ 'ਚ ਕਿਤੇ ਵੀ ਬਾਹਰ ਜਾ ਰਹੀ ਹੋ ਤਾਂ ਖਾਣੇ ਦੇ ਨਾਲ ਪਿਆਰ ਭਰਿਆ ਮੈਸੇਜ ਵੀ ਛੱਡ ਦਿਓ। ਇਸ ਨਾਲ ਉਨ੍ਹਾਂ ਨੂੰ ਬਹੁਤ ਚੰਗਾ ਲੱਗੇਗਾ।
2. ਪਤੀ ਦੀ ਪਸੰਦ ਦਾ ਖਾਣਾ ਬਣਾਓ
ਇਹ ਗੱਲ ਬਿਲਕੁਲ ਸੱਚ ਹੈ ਕਿ ਦਿਲ ਦਾ ਰਾਹ ਪੇਟ ਤੋਂ ਹੋ ਕੇ ਨਿਕਲਦਾ ਹੈ। ਜੇ ਮੂਡ ਖਰਾਬ ਵੀ ਹੋਵੇ ਤਾਂ ਮਨਪਸੰਦ ਖਾਣਾ ਖਾ ਕੇ ਚੰਗਾ ਲੱਗਣ ਲੱਗਦਾ ਹੈ। ਕਦੇ-ਕਦੇ ਆਪਣੇ ਸਾਥੀ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਉਨ੍ਹਾਂ ਦੀ ਪਸੰਦ ਦਾ ਡਿਨਰ ਬਣਾਓ ਅਤੇ ਇਕੱਠੇ ਬੈਠ ਕੇ ਖਾਓ।
3. ਗੱਲ-ਗੱਲ 'ਤੇ ਜਤਾਓ ਪਿਆਰ
ਚਾਹੇ ਵਿਆਹ ਦੇ ਕਿੰਨੇ ਵੀ ਸਾਲ ਕਿਉਂ ਨਾ ਬੀਤ ਜਾਣ, ਜੇ ਤੁਸੀਂ ਆਪਣੇ ਪਾਰਟਨਰ ਨੂੰ ਇਹ ਕਹਿੰਦੇ ਹੋ ਤੁਹਾਨੂੰ ਉਨ੍ਹਾਂ ਦਾ ਸਾਥ ਚੰਗਾ ਲੱਗਦਾ ਹੈ ਤਾਂ ਤੁਸੀਂ ਉਨ੍ਹਾਂ ਦੇ ਦਿਲ 'ਚ ਉਤਰ ਜਾਵੋਗੇ। ਤੁਹਾਡੀ ਇਹ ਗੱਲ ਰਿਸ਼ਤੇ ਨੂੰ ਬਹੁਤ ਮਜ਼ਬੂਤ ਬਣਾ ਦੇਵੇਗੀ। 
4. ਕਦੇ-ਕਦੇ ਇਕੱਠੇ ਬਿਤਾਓ ਸਮਾਂ
ਕਦੇ-ਕਦੇ ਸਮਾਂ ਕੱਢ ਕੇ ਪਾਰਟਨਰ ਦੇ ਨਾਲ ਕਿਤੇ ਘੁੰਮਣ ਜ਼ਰੂਰ ਜਾਓ। ਉਨ੍ਹਾਂ ਨਾਲ ਜ਼ਿਆਦਾ ਗੱਲਬਾਤ ਕਰੋ। ਪ੍ਰੇਸ਼ਾਨੀ 'ਚ ਉਨ੍ਹਾਂ ਦਾ ਸਾਥ ਦਿਓ।


Related News