ਕੋਟਕਪੂਰਾ ਦੀ ਹਰਪ੍ਰੀਤ ਕੌਰ ਨੇ ਮਲੇਸ਼ੀਆ ''ਚ ਕਰਾਈ ਬੱਲੇ-ਬੱਲੇ (ਵੀਡੀਓ)
Thursday, May 17, 2018 - 05:56 PM (IST)
ਕੋਟਕਪੂਰਾ (ਜਗਤਾਰ) - ਮਲੇਸ਼ੀਆ 'ਚ ਹੋਈ ਪਹਿਲੀ ਏਸ਼ੀਅਨ ਵੂਮੇਨ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ 'ਚ ਕੋਟਕਪੁਰਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਹੈਪੀ ਨੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਭਾਰਤ ਦੀ ਹਰਪ੍ਰੀਤ ਕੌਰ ਨੇ ਇਸ ਚੈਂਪੀਅਨਸ਼ਿਪ 'ਚ ਪਾਕਿਸਤਾਨ ਨੂੰ ਹਰਾ ਕੇ ਗੋਲਡ ਮੈਡਲ ਹਾਸਿਲ ਕੀਤਾ। ਜਿੱਤ ਹਾਸਲ ਕਰਨ ਤੋਂ ਬਾਅਦ ਟੀਮ ਦੀ ਇਸ ਖਿਡਾਰਣ ਦਾ ਕੋਟਕਪੁਰਾ ਪਹੁੰਚਣ 'ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰਣ ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਉਹ ਬਹੁਤ ਖੁਸ਼ ਹੈ, ਜਿਸ ਲਈ ਹਰਪ੍ਰੀਤ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਡੀ. ਐੱਸ. ਪੀ. ਮਨਵਿੰਦਰਬੀਰ ਸਿੰਘ ਨੇ ਵੀ ਹਰਪ੍ਰੀਤ ਅਤੇ ਉਸ ਦੇ ਮਾਪਿਆਂ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ । ਇਸ ਦੌਰਾਨ ਹਰਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਉਹ ਪੁਲਸ ਅਫਸਰ ਬਣਨਾ ਚਾਹੁੰਦੀ ਹੈ, ਜਿਸਦੇ ਲਈ ਉਹ ਸਖਤ ਮਿਹਨਤ ਕਰ ਰਹੀ ਹੈ ।