ਟਾਪ ਸੀਡ ਮਾਰਟਿਨ ਕ੍ਰਾਸਟੀਵ ਉਲਟਫੇਰ ਦਾ ਸ਼ਿਕਾਰ

Sunday, May 27, 2018 - 09:25 AM (IST)

ਟਾਪ ਸੀਡ ਮਾਰਟਿਨ ਕ੍ਰਾਸਟੀਵ ਉਲਟਫੇਰ ਦਾ ਸ਼ਿਕਾਰ

ਭੁਵਨੇਸ਼ਵਰ— 11ਵੇਂ ਕਿਟ ਇੰਟਰਨੈਸ਼ਨਲ ਸ਼ਤਰੰਜ ਦੇ ਦੂਜੇ ਰਾਊਂਡ 'ਚ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਪਹਿਲੇ ਬੋਰਡ 'ਤੇ ਭਾਰਤ ਦੀ 78ਵੀਂ ਸੀਡ ਖਿਡਾਰੀ ਵਰਸ਼ਿਨੀ ਵੀ. ਨੇ ਟਾਪ ਸੀਡ ਤੇ ਖਿਤਾਬ ਦੇ ਪਹਿਲੇ ਦਾਅਵੇਦਾਰ ਯੂਕ੍ਰੇਨ ਦੇ ਗ੍ਰੈਂਡ ਮਾਸਟਰ ਮਾਰਟਿਨ ਕ੍ਰਾਸਟੀਵ ਨੂੰ ਹਰਾਉਂਦਿਆਂ ਸਾਰਿਆਂ ਨੂੰ ਇਸ ਨਤੀਜੇ ਨਾਲ ਹੈਰਾਨ ਕਰ ਦਿੱਤਾ, ਜਦਕਿ ਭਾਰਤ ਨੂੰ ਵੀ ਉਦੋਂ ਝਟਕਾ ਲੱਗਾ, ਜਦੋਂ ਚੌਥੀ ਸੀਡ ਭਾਰਤ ਦੇ ਪ੍ਰਮੁੱਖ ਖਿਡਾਰੀ ਗ੍ਰੈਂਡ ਮਾਸਟਰ ਸੰਦੀਪਨ ਚੰਦਾ ਨੂੰ ਹਮਵਤਨ ਤੇ 81ਵੀਂ ਸੀਡ ਦੀਪਕ ਕਟਿਆਰ ਨੇ ਹਰਾ ਦਿੱਤਾ। 
ਇਸ ਤੋਂ ਇਲਾਵਾ ਕਈ ਵੱਡੇ ਖਿਡਾਰੀਆਂ ਨੂੰ ਆਪਣੇ ਤੋਂ ਹੇਠਲੀ ਸੀਡ ਖਿਡਾਰੀਆਂ ਨਾਲ ਡਰਾਅ ਖੇਡਣਾ ਪਿਆ। ਰੂਸ ਦੇ ਗ੍ਰੈਂਡ ਮਾਸਟਰ ਮੋਜਾਰੋਵ ਮਿਖਾਈਲ ਨੂੰ ਭਾਰਤ ਦੇ ਗੋਪਾਲ ਹੇਗੜੇ, ਯੂਕ੍ਰੇਨ ਦੇ ਐਡਮ ਤੁਖੇਵ ਨੂੰ ਭਾਰਤ ਦੇ ਮੰਣਡੋਂਕਾ ਲਿਊਕ, ਨੀਦਰਲੈਂਡ ਦੇ ਰੋਲੈਂਡ ਨੂੰ ਭਾਰਤ ਦੇ ਐੱਨ. ਸੁਰੇਂਦਰਨ ਤੇ ਬੰਗਲਾਦੇਸ਼ ਦੇ ਧਾਕੜ ਜਿਓਰ ਰਹਿਮਾਨ ਨੂੰ ਭਾਰਤ  ਦੇ ਭਰਤ ਕਲਿਆਣ ਨਾਲ ਡਰਾਅ ਖੇਡਣਾ ਪਿਆ। 1 ਜੂਨ ਤਕ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ 'ਚ 10 ਰਾਊਂਡ ਖੇਡੇ ਜਾਣਗੇ।


Related News