ਕੀ ਵਿਲੀਅਮਸਨ ਦੀ ਵਜ੍ਹਾ ਨਾਲ ਹੈਦਰਾਬਾਦ ਨਹੀਂ ਜਿੱਤ ਪਾਵੇਗੀ ਆਈ.ਪੀ.ਐੱਲ. ਦੀ ਟ੍ਰਾਫੀ ?

05/26/2018 12:37:59 PM

ਨਵੀਂ ਦਿੱਲੀ— ਆਈ.ਪੀ.ਐੱਲ.2018 ਆਪਣੇ ਆਖਰੀ ਹਫਤੇ 'ਚ ਹੈ। ਹੁਣ ਜਲਦ ਪਤਾ ਲੱਗ ਜਾਵੇਗਾ ਕਿ ਆਈ.ਪੀ.ਐੱਲ. ਦੀ ਟ੍ਰਾਫੀ ਦਾ ਜੇਤੂ ਕੌਣ ਹੋਵੇਗਾ। ਹਜੇ ਤੱਕ ਤਿੰਨ ਟੀਮਾਂ ਚੇਨਈ ਸੁਪਰਕਿੰਗਜ਼, ਕੋਲਕਾਤਾ ਨਾਈਟਰਾਇਜਰਜ਼ ਅਤੇ ਸਨਰਾਈਜਰਜ਼ ਹੈਦਰਾਬਾਦ ਇਸਦੀ ਰੇਸ 'ਚ ਹਨ। ਚੇਨਈ ਫਾਈਨਲ ਮੁਕਾਬਲੇ ਦੇ ਲਈ ਜਗ੍ਹਾ ਪੱਕੀ ਕਰ ਚੁੱਕੀ ਹੈ। ਇਥੇ ਕੋਲਕਾਤਾ ਅਤੇ ਹੈਦਰਾਬਾਦ ਦੂਸਰੇ ਸਥਾਨ ਦੇ ਲਈ ਈਡਨ ਗਾਰਡਨ 'ਚ ਆਪਣੇ-ਸਾਹਮਣੇ ਹੈ। ਕੋਲਕਾਤਾ ਦੋ ਅਤੇ ਹੈਦਰਾਬਾਦ ਇਕ ਬਾਰ ਟੂਰਨਾਮੈਂਟ ਜਿੱਤ ਚੁੱਕੀ ਹੈ।

ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਇਸ ਸੀਜ਼ਨ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਉਹ 16 ਮੈਚਾਂ 'ਚ 688 ਦੌੜਾਂ ਬਣਾ ਚੁੱਕੇ ਹਨ। ਇਸ 'ਚ ਅੱਠ ਅਰਧਸੈਂਕੜੇ ਸ਼ਾਮਲ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 143.33 ਦਾ ਰਿਹਾ। ਪਰ ਇਹ ਉਨ੍ਹਾਂ ਦੀ ਟੀਮ ਦੇ ਲਈ ਬੁਰਾ ਸੰਕੇਤ ਹੈ। ਕਿਉਂਕਿ ਆਈ.ਪੀ.ਐੱਲ. ਦੇ ਪਿੱਛਲੇ 10 ਸਾਲ ਦਾ ਰਿਕਾਰਡ ਦੇਖਣ 'ਤੇ ਪਤਾ ਚੱਲਦਾ ਹੈ ਕਿ ਜੋ ਵੀ ਆਰੇਂਜ਼ ਕੈਪ ਜਿੱਤਦਾ ਹੈ ਉਸਦੀ ਟੀਮ ਕੇਵਲ ਇਕ ਬਾਰ ਹੀ ਆਈ.ਪੀ.ਐੱਲ. ਜਿੱਤ ਪਾਈ ਹੈ।

ਸਾਲ 2014 'ਚ ਕੋਲਕਾਤਾ ਦੇ ਰੋਬਿਨ ਉਥਪਾ ਨੇ ਆਰੇਂਜ ਕੈਪ ਜਿੱਤੀ ਸੀ ਅਤੇ ਕੇ.ਕੇ.ਆਰ. ਵੀ ਜੇਤੂ ਬਣੀ ਸੀ। ਇਸ ਨੂੰ ਦੇਖਦੇ ਹੋਏ ਹੈਦਰਾਬਾਦ ਜੇਕਰ ਚੈਂਪੀਅਨ ਬਣਦੀ ਹੈ ਤਾਂ ਉਸਨੂੰ ਇਤਿਹਾਸ ਰਚਨਾ ਹੋਵੇਗਾ। ਪਹਿਲੇ ਸੀਜ਼ਨ 'ਚ ਕਿੰਗਜ਼ ਇਲੈਵਨ ਪੰਜਾਬ ਦੇ ਸ਼ਾਨ ਮਾਰਸ਼ਲ ਨੂੰ ਆਰੇਂਜ਼ ਕੈਪ ਮਿਲੀ ਪਰ ਟ੍ਰਾਫੀ ਰਾਜਸਥਾਨ ਰਾਇਲਜ਼ ਨੇ ਜਿੱਤੀ।
2009 'ਚ ਦੂਸਰੇ ਸੀਜ਼ਨ 'ਚ ਮੈਥਿਊ ਹੈਡਨ ਆਰੇਂਜ਼ ਕੈਪ ਜੇਤੂ ਰਹੇ ਪਰ ਆਈ.ਪੀ.ਐੱਲ. ਟ੍ਰਾਫੀ ਗਈ ਡੈਕਨ ਚਾਰਜਰਸ ਦੇ ਕੋਲ। 2018 'ਚ ਤੀਸਰੇ ਸੀਜ਼ਨ 'ਚ ਸਚਿਨ ਤੇਂਦੁਲਕਰ ਆਰੇਂਜ਼ ਕੈਪ ਜੇਤੂ ਰਹੇ। ਇਸ ਬਾਰ ਟੂਰਨਾਮੈਂਟ ਜਿੱਤਿਆ ਚੇਨਈ ਸੁਪਰਕਿੰਗਜ਼ ਨੇ।

ਆਈ.ਪੀ.ਐੱਲ. 2011 'ਚ ਕ੍ਰਿਸ ਗੇਲ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਚੇਨਈ ਸੁਪਰਕਿੰਗਜ਼ ਨੇ ਦੂਸਰੀ ਬਾਰ ਟ੍ਰਾਫੀ ਜਿੱਤੀ। 2012 'ਚ ਕ੍ਰਿਸ ਗੇਲ ਨੇ ਇਕ ਬਾਰ ਫਿਰ ਤੋਂ ਦੌੜਾਂ ਦਾ ਅੰਬਾਰ ਲਗਾਇਆ। ਇਸ ਬਾਰ ਟ੍ਰਾਫੀ ਕੋਲਕਾਤਾ ਨਾਈਟਰਾਈਡਰਜ਼ ਨੇ ਜਿੱਤੀ। 2013 'ਚ ਚੇਨਈ ਸੁਪਰਕਿੰਗਜ਼ ਦੇ ਮਾਈਕ ਹਸੀ ਆਰੇਂਜ਼ ਕੈਪ ਜੇਤੂ ਰਹੇ। ਇਸ ਬਾਰ ਆਈ.ਪੀ.ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਬਣੀ।ਸਾਲ 2014 'ਚ ਰੋਬਿਨ ਉਥਪਾ ਨੇ ਆਰੇਂਜ਼ ਕੈਪ ਜਿੱਤੀ ਸੀ ਅਤੇ ਉਨ੍ਹਾਂ ਦੀ ਟੀਮ ਕੇ.ਕੇ.ਆਰ. ਹੀ ਜੇਤੂ ਵੀ ਬਣੀ ਸੀ।

ਸਾਲ 2015 'ਚ ਸਨਰਾਈਜਰਜ਼ ਹੈਦਰਾਬਾਦ ਦੇ ਡੇਵਿਡ ਵਾਰਨਰ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਮੁੰਬਈ ਦੀ ਟੀਮ ਇਸ ਸਾਲ ਜੇਤੂ ਰਹੀ।
ਆਈ.ਪੀ.ਐੱਲ. 2016 'ਚ ਵਿਰਾਟ ਕੋਹਲੀ ਨੇ ਆਰੇਂਜ਼ ਕੈਪ ਜਿੱਤੀ ਅਤੇ ਜੇਤੂ ਬਣੀ ਹੈਦਰਾਬਾਦ ਦੀ ਟੀਮ। 2017 'ਚ ਡੇਵਿਡ ਵਾਰਨਰ ਨੂੰ ਆਰੇਂਜ਼ ਕੈਪ ਮਿਲੀ ਅਤੇ ਮੁੰਬਈ ਦੀ ਟੀਮ ਨੇ ਆਈ.ਪੀ.ਐੱਲ. ਟ੍ਰਾਫੀ ਜਿੱਤੀ।


Related News