ਬਠਿੰਡਾ ਸ਼ਹਿਰ ''ਚ ਗਰਮੀ ਦਾ ਕਹਿਰ, ਬੇਜ਼ੁਬਾਨ ਵੀ ਹੋ ਰਹੇ ਬੇਹਾਲ

05/25/2018 1:24:31 PM

ਬਠਿੰਡਾ (ਆਜ਼ਾਦ) — ਅੱਤ ਦੀ ਗਰਮੀ ਤੇ ਤਪਸ਼ ਦੇ ਨਾਲ ਹੀ ਆਸਮਾਨ ਤੋਂ ਵਰ੍ਹ ਰਹੇ ਅੰਗਾਰਿਆਂ ਵਿਚਾਲੇ ਖੁੱਲ੍ਹੇ ਆਸਮਾਨ 'ਚ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਵੀਰਵਾਰ ਨੂੰ ਗਰਮੀ ਦਾ ਅਸਰ ਬੀਤੇ ਦਿਨਾਂ ਤੋਂ ਵੱਧ ਹੀ ਰਿਹਾ। ਵੀਰਵਾਰ ਦਾ ਪਾਰਾ ਘੱਟ ਤੋਂ ਘੱਟ 27 ਤੇ ਵੱਧ ਤੋਂ ਵੱਧ 43 ਡਿਗਰੀ ਸੈਲਸਿਅਸ ਆਂਕਿਆ ਗਿਆ। ਤੇਜ ਧੁਪ ਕਾਰਨ ਜਿਥੇ ਲੋਕਾਂ ਬੇਹਾਲ ਹੋ ਰਹੇ ਹਨ ਉਥੇ ਹੀ ਗਰਮੀ ਕਾਰਨ ਬੇਜ਼ੁਬਾਨ ਪੰਛੀਆਂ ਦਾ ਕੋਲਾਹਲ ਵੀ ਸੁਣਾਈ ਦੇਣਾ ਘੱਟ ਗਿਆ, ਉਥੇ ਹੀ ਪਸ਼ੂ-ਪੰਛੀ ਕਿਸੇ ਛਾਂ ਹੇਠ ਲੁੱਕ ਕੇ ਬੈਠੇ ਦੇਖੇ ਗਏ। 
ਹਰਿਆਲੀ ਦੀ ਕਮੀ ਹੈ ਵੱਧ ਗਰਮੀ ਦਾ ਕਾਰਨ
ਸ਼ਹਿਰ 'ਚ ਭਿਆਨਕ ਗਰਮੀ ਦਾ ਕਾਰਨ ਇਹ ਵੀ ਹੈ ਕਿ ਤੈਅ ਮਾਨਕ ਦੇ ਮੁਤਾਬਕ ਸ਼ਹਿਰ 'ਚ ਹਰਿਆਲੀ ਨਹੀਂ ਹੈ। ਰਾਸ਼ਟਰੀ ਮਾਨਕ ਦੇ ਮਾਪਦੰਡ ਦੇ ਆਧਾਰ 'ਤੇ ਕਿਸੇ ਵੀ ਸ਼ਹਿਰ 'ਚ ਕੁੱਲ ਖੇਤਰਫਲ ਦਾ 33 ਫੀਸਦੀ ਤਕ ਹਰਿਆਲੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਸ਼ਹਿਰ ਵਾਸੀਆਂ ਨੂੰ ਸਾਫ ਤੇ ਸ਼ੁੱਧ ਹਵਾ ਮਿਲ ਸਕਦੀ ਹੈ। ਹਰਿਆਲੀ ਦੀ ਵਜ੍ਹਾ ਨਾਲ ਗਰਮੀ ਵੀ ਘੱਟ ਲੱਗਦੀ ਹੈ ਪਰ ਬਠਿੰਡਾ ਸ਼ਹਿਰ 'ਚ ਸਿਰਫ 1.67 ਹੀ ਹਰਿਆਲੀ ਹੋਣ ਕਾਰਨ ਗਰਮੀ ਵੱਧ ਰਹੀ ਹੈ।


Related News