ਇੰਗਲੈਂਡ: ਘਰ ''ਚੋਂ ਮ੍ਰਿਤਕ ਮਿਲੀ ਭਾਰਤੀ ਮੂਲ ਦੀ ਫਾਰਮਾਸਿਸਟ

Thursday, May 17, 2018 - 05:31 PM (IST)

ਇੰਗਲੈਂਡ: ਘਰ ''ਚੋਂ ਮ੍ਰਿਤਕ ਮਿਲੀ ਭਾਰਤੀ ਮੂਲ ਦੀ ਫਾਰਮਾਸਿਸਟ

ਲੰਡਨ— ਉਤਰੀ ਇੰਗਲੈਂਡ ਦੇ ਮਿਡਲਸਬੋਰੋ ਖੇਤਰ ਵਿਚ ਭਾਰਤੀ ਮੂਲ ਦੀ ਇਕ ਔਰਤ ਫਾਰਮਾਸਿਸਟ ਦੀ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬ੍ਰਿਟਿਸ਼ ਪੁਲਸ ਕਾਤਲਾਂ ਦੀ ਭਾਲ ਕਰ ਰਹੀ ਹੈ। ਜੈਸਿਕਾ ਪਟੇਲ (34) ਲਿੰਥੋਰਪੇ ਉਪਨਗਰ 'ਦਿ ਐਵੀਨਿਊ' ਵਿਚ ਆਪਣੇ ਘਰ ਵਿਚ ਸੋਮਵਾਰ ਦੀ ਰਾਤ ਨੂੰ ਮ੍ਰਿਤਕ ਮਿਲੀ। ਪੁਲਸ ਨੇ ਅੱਜ ਦੱਸਿਆ ਕਿ ਫਿਲਹਾਲ ਜਾਂਚ ਟੀਮ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਹੈ।

ਕਲੇਵਲੈਂਡ ਪੁਲਸ ਨੇ ਇਕ ਬਿਆਨ ਵਿਚ ਕਿਹਾ, 'ਫੋਰੈਂਸਿਕ ਟੀਮਾਂ ਸਮੇਤ ਮਾਹਰ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਰਕਾਰ ਪਟੇਲ ਨਾਲ ਕੀ ਵਾਪਰਿਆ ਹੈ।' ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਘਟਨਾ ਦੇ ਬਾਰੇ ਵਿਚ ਕਿਸੇ ਕੋਲ ਕੋਈ ਸੂਚਨਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ। ਜੈਸਿਕਾ ਆਪਣੇ ਪਤੀ ਮਿਤੇਸ਼ ਨਾਲ ਇਕ ਦਵਾਈਆਂ ਦੀ ਦੁਕਾਨ ਚਲਾਉਂਦੀ ਸੀ। ਉਹ ਮਿਤੇਸ਼ ਨੂੰ ਮੈਨਚੈਸਟਰ ਸਥਿਤ ਇਕ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਮਿਲੀ ਸੀ।


Related News