ਹਾਲੀਵੁੱਡ ਦੇ ਪ੍ਰੋਡਿਊਸਰ ਹਾਰਵੀ ਨੇ ਕੀਤਾ ਸਰੈਂਡਰ, 50 ਤੋਂ ਵਧ ਔਰਤਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼

05/26/2018 12:02:26 AM

ਨਿਊਯਾਰਕ— ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਹਾਲੀਵੁੱਡ ਪ੍ਰੋਡਿਊਸਰ ਹਾਰਵੀ ਵਿੰਸਟੀਨ ਨੇ ਨਿਊਯਾਰਕ ਪੁਲਸ ਸਾਹਮਣੇ ਸਰੈਂਡਰ ਕਰ ਦਿੱਤਾ। ਹਾਰਵੀ 'ਤੇ ਕਈ ਔਰਤਾਂ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। 66 ਸਾਲ ਦੇ ਹਾਰਵੀ ਵਿੰਸਟੀਨ ਨੇ ਮੈਨਹਟਨ ਪੁਲਸ ਸਟੇਸ਼ਨ 'ਚ ਸਵੇਰੇ 7:30 ਵਜੇ ਸਰੈਂਡਰ ਕੀਤਾ।
ਪਿਛਲੇ ਸਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਹਾਰਵੀ ਨੂੰ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਬਾਅਦ 'ਚ ਇਸ ਪ੍ਰੋਡਕਸ਼ਨ ਹਾਊਸ ਨੂੰ ਦਿਵਾਲਿਆ ਐਲਾਨ ਕਰ ਦਿੱਤਾ ਗਿਆ। ਹਾਲੀਵੁੱਡ 'ਚ ਸ਼ੁਰੂ ਹੋਏ ਮੀ ਟੂ ਕੈਂਪੇਨ ਤੋਂ ਬਾਅਦ ਕਈ ਐਕਟ੍ਰੇਸ ਨੇ ਉਨ੍ਹਾਂ ਖਿਲਾਫ ਉਤਪੀੜਣ ਦੇ ਦੋਸ਼ ਲਗਾਏ ਸਨ। ਹਾਰਵੀ ਦੇ ਵਿਰੋਧ 'ਚ ਕਈ ਵੱਡੀ ਅਭਿਨੇਤਰੀਆਂ ਨੇ ਖੁੱਲ ਕੇ ਆਪਣ ਨਾਲ ਹੋਏ ਸ਼ੋਸ਼ਣ ਨੂੰ ਬਿਆਨ ਕੀਤਾ ਸੀ। ਪਿਛਲੇ ਸਾਲ ਨਿਊਯਾਰਕ ਦੀ ਇਕ ਅਖਬਾਰ ਨੇ ਪਹਿਲੀ ਵਾਰ ਇਕ ਵਿਸਤ੍ਰਿਤ ਖਬਰ ਛਾਪੀ ਜਿਸ 'ਚ ਪ੍ਰੋਡਿਊਸਰ ਹਾਰਵੀ ਵਿੰਸਟੀਨ ਵੱਲੋਂ ਆਪਣੀ ਮਹਿਲਾ ਕਰਮਚਾਰੀਆਂ ਤੇ ਕੁਝ ਨਵੀਂ ਮਾਡਲਸ ਨਾਲ ਜਿਨਸੀ ਸ਼ੋਸ਼ਣ ਦੀ ਦਾਸਤਾਂ ਸੀ। ਇਸ ਰਿਪੋਰਟ ਤੋਂ ਬਾਅਦ ਇਕ-ਇਕ ਕਰ ਕਰੀਬ 50 ਮਹਿਲਾਵਾਂ ਨੇ ਇਹ ਮੰਨਿਆ ਕਿ ਹਾਰਵੀ ਨੇ ਉਨ੍ਹਾਂ ਨੂੰ ਕੰਮ ਦੇਣ ਦੇ ਬਹਾਨੇ ਗਲਤ ਤਰੀਕੇ ਨਾਲ ਛੋਹਿਆ ਤੇ ਉਨ੍ਹਾਂ ਨਾਲ ਛੇੜਛਾੜ ਕੀਤੀ।
ਮਸ਼ਹੂਰ ਅਦਾਕਾਰਾ ਐਂਜੇਲਿਨਾ ਜਾਲੀ ਨੇ ਦੱਸਿਆ ਕਿ ਆਪਣੀ ਐਕਟਿੰਗ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਹਾਰਵੀ ਨਾਲ ਕੰਮ ਕੀਤਾ ਸੀ।  ਪਰ ਉਨ੍ਹਾਂ ਦਾ ਅਨੁਭਵ ਕਾਫੀ ਖਰਾਬ ਰਿਹਾ। ਇਸ ਲਈ ਉਨ੍ਹਾਂ ਨੇ ਹਾਰਵੀ ਨਾਲ ਫਿਰ ਕੰਮ ਨਾ ਕਰਨ ਦਾ ਫੈਸਲਾ ਲਿਆ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਕੰਮ ਕਰਨ ਲਈ ਮਨਾ ਕਰਦੀ ਰਹੀ।
ਇਸ ਤੋਂ ਇਲਾਵਾ ਮਸ਼ਹੂਰ ਹਾਲੀਵੁੱਡ ਅਦਾਕਾਰਾ ਐਸ਼ਲੀ ਜੂਡ ਨੇ ਖੁੱਲ ਕੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ''20 ਸਾਲ ਪਹਿਲਾਂ ਹਾਰਵੀ ਨੇ ਕੰਮ ਦੇਣ ਦੇ ਬਹਾਨੇ ਮੈਨੂੰ ਆਪਣੇ ਘਰ ਸੱਦਿਆ ਸੀ। ਜਦੋਂ ਮੈਂ ਉਥੇ ਪਹੁੰਚੀ ਤਾਂ ਦੇਖਿਆ ਕਿ ਉਸ ਨੇ ਸਿਰਫ  ਤੌਲੀਆ ਲਪੇਟ ਰੱਕਿਆ ਸੀ ਤੇ ਮੇਰੇ ਉਥੇ ਪਹੁੰਚਣ ਤੋਂ ਬਾਅਦ ਉਹ ਮੈਨੂੰ ਮਸਾਜ਼ ਕਰਨ ਲਈ ਕਹਿਣ ਲੱਗਾ। ਉਸ ਤੋਂ ਬਾਅਦ ਕਈ ਵਾਰ ਉਹ ਮੈਨੂੰ ਹੋਟਲ ਦੇ ਆਪਣੇ ਕਮਰੇ 'ਚ ਸੱਦ ਕੇ ਇਤਰਾਜ਼ਯੋਗ ਕੰਮ ਕਰਨ ਲਈ ਮਜ਼ਬੂਰ ਕਰਦਾ ਸੀ।''


Related News