ਮਾਮਲਾ ਸਾਬਕਾ ਅਧਿਆਪਕਾ ਨਾਲ ਗੈਂਗਰੇਪ ਕਰਨ ਦਾ : ਚਾਰੋਂ ਕਥਿਤ ਦੋਸ਼ੀਆਂ ਦਾ ਰਿਮਾਂਡ ਖਤਮ, ਭੇਜੇ ਜੇਲ
Sunday, May 13, 2018 - 11:52 AM (IST)

ਖੰਨਾ (ਸੁਨੀਲ)-ਇਕ ਸਾਬਕਾ ਸਰਕਾਰੀ ਟੀਚਰ ਨਾਲ ਖੰਨਾ 'ਚ ਗੈਂਗਰੇਪ ਦੇ ਮਾਮਲੇ 'ਚ ਗ੍ਰਿਫਤਾਰ ਪਰਮਜੀਤ ਸਿੰਘ ਉਰਫ ਪੰਮਾ, ਰਾਜਵੀਰ ਸਿੰਘ, ਵਰਮਾ ਤੇ ਕ੍ਰਿਸ਼ਣ ਕੁਮਾਰ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ।
ਏ. ਐੱਸ. ਆਈ. ਡਿੰਪਲ ਕੁਮਾਰ ਨੇ ਦੱਸਿਆ ਕਿ ਚਾਰਾਂ ਕਥਿਤ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੁਲਸ ਨੇ ਵਾਰਦਾਤ 'ਚ ਵਰਤੇ 2 ਵਾਹਨਾਂ ਨੂੰ ਵੀ ਜ਼ਬਤ ਕਰ ਲਿਆ ਸੀ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਗੈਂਗਰੇਪ ਦੀ ਪੀੜਤਾ ਵੀ ਨਸ਼ਾ ਸਮੱਗਲ ਦੇ 2 ਮਾਮਲਿਆਂ 'ਚ ਜੇਲ ਦੀ ਹਵਾ ਖਾ ਚੁੱਕੀ ਹੈ, ਉਥੇ ਹੀ ਕਥਿਤ ਦੋਸ਼ੀ ਕ੍ਰਿਸ਼ਣ ਸ਼ਰਮਾ ਖਿਲਾਫ ਵੀ ਤਿੰਨ ਮਾਮਲੇ ਦਰਜ ਹੋਏ ਸਨ। ਇਨ੍ਹਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਪੁਲਸ ਨੇ ਕਥਿਤ ਦੋਸ਼ੀਆਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।