ਇਨ੍ਹਾਂ ਬੀਮਾਰੀਆਂ ਨੂੰ ਖਤਮ ਕਰਦਾ ਹੈ ਲੌਕੀ ਦਾ ਜੂਸ
Sunday, May 06, 2018 - 04:08 PM (IST)

ਜਲੰਧਰ— ਲੌਕੀ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਇਸ ਵਿਚ 12 ਫ਼ੀਸਦੀ ਪਾਣੀ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਸਬਜ਼ੀ ਬਣਾ ਕੇ ਤਾਂ ਸਾਰੇ ਖਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਓਗੇ ਤਾਂ ਤੁਸੀਂ ਕਦੇ ਬੀਮਾਰ ਨਾ ਹੋਵੋਗੇ ਅਤੇ ਬਹੁਤ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਤੋਂ ਦੂਰ ਰਹੋਗੇ। ਲੌਕੀ ਦਾ ਜੂਸ ਬਣਾਉਣ ਤੋਂ ਬਾਅਦ ਇਕ ਵਾਰ ਇਸ ਦਾ ਟੇਸਟ ਜਰੂਰ ਦੇਖ ਲਓ। ਜੇਕਰ ਇਸਦਾ ਸੁਆਦ ਕੌੜਾ ਹੋਵੇਗਾ ਤਾਂ ਇਹ ਪੇਟ ਵਿਚ ਗੈਸ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਇਸ ਤਰ੍ਹਾਂ ਬਣਾਓ ਲੌਕੀ ਦਾ ਜੂਸ
ਸਮੱਗਰੀ—
ਲੌਕੀ - 250-300 ਗ੍ਰਾਮ
ਪੁਦੀਨੇ ਦੇ ਪੱਤੇ - 5-6
ਜੀਰਾ ਪਾਊਡਰ - 1/2 ਚੱਮਚ
ਕਾਲੀ ਮਿਰਚ ਪਾਊਡਰ - 1 ਚੁੱਟਕੀ
ਨਮਕ - ਸੁਆਦ ਅਨੁਸਾਰ
ਵਿਧੀ—
ਲੌਕੀ ਨੂੰ ਛਿੱਲ ਕੇ ਧੋ ਕੇ ਕੱਟ ਲਓ ਫਿਰ ਬਲੈਂਡਰ ਵਿਚ ਕੱਟੀ ਹੋਈ ਲੌਕੀ ਅਤੇ ਪੁਦੀਨੇ ਦੇ ਪੱਤੇ ਪਾ ਕੇ ਬਲੈਂਡ ਕਰੋ। ਹੁਣ ਇਸ ਵਿਚ ਜੀਰਾ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਫਿਰ ਬਰਫ ਪਾ ਕੇ ਸਰਵ ਕਰੋ।
ਲੌਕੀ ਦਾ ਜੂਸ ਪੀਣ ਦੇ ਫਾਇਦੇ
1. ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਦੂਰ
ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਲਈ ਲੌਕੀ ਦਾ ਜੂਸ ਕਾਫ਼ੀ ਫਾਇਦੇਮੰਦ ਹੈ। ਕੱਦੂ ਵਿਚ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਹਾਈ ਬਲੱਡ ਪ੍ਰੈੱਸ਼ਰ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।
2. ਸਰੀਰ ਦੀ ਗਰਮੀ ਦੂਰ
ਸਰੀਰ 'ਚ ਗਰਮੀ ਹੋਣ 'ਤੇ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੌਕੀ ਦੇ ਜੂਸ ਦਾ ਸੇਵਨ ਕਰੋ। ਇਸ ਨਾਲ ਪਾਚਣ ਕਰਿਆ ਮਜ਼ਬੂਤ ਹੁੰਦੀ ਹੈ।
3. ਭਾਰ ਘੱਟ ਕਰਨ 'ਚ ਮਦਦਗਾਰਂ
ਮੋਟਾਪੇ ਤੋਂ ਪ੍ਰੇਸ਼ਾਨ ਲੋਕ ਭੋਜਨ ਖਾਣਾ ਘੱਟ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੀ ਸਰੀਰ 'ਚ ਕਮਜ਼ੋਰੀ ਆਉਣ ਲੱਗਦੀ ਹੈ। ਇਸ ਪ੍ਰੇਸ਼ਾਨੀ ਤੋਂ ਰਾਹਤ ਲਈ ਸਭ ਤੋਂ ਆਸਾਨ ਤਰੀਕਾ ਹੈ ਲੌਕੀ ਦਾ ਜੂਸ। ਇਸ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਭੁੱਖ ਕੰਟਰੋਲ ਰਹਿੰਦੀ ਹੈ।
4. ਕਬਜ਼ ਤੋਂ ਛੁਟਕਾਰਾ
ਲੌਕੀ ਵਿਚ ਫਾਈਬਰ ਦੀ ਕਾਫ਼ੀ ਮਾਤਰਾ ਕਾਫੀ ਹੁੰਦੀ ਹੈ। ਜਿਸ ਦੇ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ। ਇਸ ਦੇ ਜੂਸ ਨੂੰ ਪੀਣ ਨਾਲ ਗੈਸ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
5. ਲਿਵਰ ਦੀ ਸੋਜ ਹੋਵੇਗੀ ਖਤਮ
ਕਈ ਵਾਰ ਜ਼ਿਆਦਾ ਤਲਿਆ-ਭੁੰਨਿਆ ਭੋਜਨ ਅਤੇ ਸ਼ਰਾਬ ਪੀਣ ਕਾਰਨ ਲਿਵਰ ਵਿਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਲੌਕੀ ਅਤੇ ਅਦਰਕ ਦਾ ਜੂਸ ਬਣਾ ਕੇ ਪੀਓ। ਇਸ ਨਾਲ ਬਹੁਤ ਜਲਦੀ ਰਾਹਤ ਮਿਲੇਗੀ।