ਇਹ ਹਨ ਉਹ 5 ਚੀਜ਼ਾਂ ਜੋ ਲੜਕੀਆਂ ਪਹਿਲੀ ਮੁਲਾਕਾਤ ''ਚ ਕਰਦੀਆਂ ਹਨ ਨੋਟਿਸ

05/17/2018 4:44:31 PM

ਨਵੀਂ ਦਿੱਲੀ— ਤੁਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਉਸ ਵਿਅਕਤੀ ਨਾਲ ਕੀਤੀ ਹੋਈ ਮੁਲਾਕਾਤ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਜਾਂ ਸਕਦੀ। ਪਹਿਲੀ ਮੁਲਾਕਾਤ ਦੇ ਬਾਅਦ ਹੀ ਅੱਗੇ ਦੇ ਰਿਸ਼ਤੇ ਦੀ ਦਿਸ਼ਾ ਤੈਅ ਹੁੰਦੀ ਹੈ ਪਹਿਲੇ ਸਮੇਂ 'ਚ ਤਾਂ ਘਰਵਾਲੇ ਹੀ ਲੜਕੀਆਂ ਦੇ ਲਈ ਲੜਕਾ ਪਸੰਦ ਕਰਦੇ ਸੀ। ਲੜਕੀਆਂ ਚੁਪਚਾਪ ਉਸ ਨਾਲ ਵਿਆਹ ਕਰ ਲੈਂਦੀਆਂ ਸੀ ਪਰ ਅੱਜਕਲ ਅਜਿਹਾ ਨਹੀਂ ਹੈ ਕਿ ਲੜਕੀਆਂ ਆਪਣੀ ਮਰਜੀ ਦੇ ਹਿਸਾਬ ਨਾਲ ਲੜਕਾ ਪਸੰਦ ਕਰਦੀਆਂ ਹਨ ਅਤੇ ਉਸ ਨਾਲ ਵਿਆਹ ਕਰ ਲੈਂਦੀਆਂ ਹਨ। ਪਹਿਲੀ ਮੁਲਾਕਾਤ ਦੇ ਸਮੇਂ ਲੜਕੀਆਂ ਥੋੜ੍ਹਾ ਜਿਹਾ ਅਸਹਿਜ ਮਹਿਸੂਸ ਕਰਦੀਆਂ ਸਨ ਉਹ ਸਮਝ ਨਹੀਂ ਪਾਉਂਦੀਆਂ ਕਿ ਅਜਿਹੀ ਕਿ ਵਜ੍ਹਾ ਹੈ ਕਿ ਲੜਕਾ ਉਨ੍ਹਾਂ ਨੂੰ ਘੂਰ ਰਿਹਾ ਹੈ। ਇਸ ਤੋਂ ਇਲਾਵਾ ਵੀ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਪਹਿਲੀ ਮੁਲਾਕਾਤ 'ਚ ਲੜਕੀਆਂ ਨੋਟਿਸ ਕਰਦੀਆਂ ਹਨ ਤਾਂ ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ...
1. ਸਰੀਰਕ ਮਾਪਦੰਡ
ਪਹਿਲੀ ਮੁਲਾਕਾਤ 'ਚ ਲੜਕੀਆਂ ਸਭ ਤੋਂ ਪਹਿਲਾਂ ਲੜਕਿਆਂ ਦੇ ਸਰੀਰ ਦੀ ਲੰਬਾਈ ਅਤੇ ਬਾਈਸੇਪਸ ਵੱਲ ਧਿਆਨ ਦਿੰਦੀਆਂ ਹਨ। ਜ਼ਿਆਦਾਤਰ ਲੜਕੀਆਂ ਨੂੰ ਹੱਸਦੇ-ਮੁਸਕੁਰਾਉਂਦੇ ਲੜਕੇ ਪਸੰਦ ਹੁੰਦੇ ਹਨ। ਖੁਦ ਤੋਂ ਘੱਟ ਹਾਈਟ ਵਾਲੇ ਲੜਕੇ ਲੜਕੀਆਂ ਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ।
2. ਬਾਡੀ ਲੈਂਗਵੇਜ
ਲੜਕੀਆਂ ਲੜਕਿਆਂ ਦੇ ਬਾਡੀ ਲੈਂਗਵੇਜ ਨੂੰ ਦੇਖ ਕੇ ਹੀ ਉਨ੍ਹਾਂ ਦੇ ਸੁਭਾਅ ਬਾਰੇ ਪਤਾ ਲਗਾਉਂਦੀ ਹੈ। ਜੋ ਲੜਕਾ ਪਹਿਲੀ ਮੁਲਾਕਾਤ 'ਚ ਹੀ ਗੱਲ ਕਰਦੇ ਸਮੇਂ ਜ਼ਿਆਦਾ ਹੱਥ-ਪੈਰ ਹਿਲਾਉਣ ਅਤੇ ਚਿਹਰੇ 'ਤੇ ਵੱਖ-ਵੱਖ ਰਿਐਕਸ਼ਨ ਦਿੰਦੇ ਹਨ ਉਹ ਲੜਕੇ ਲੜਕੀਆਂ ਨੂੰ ਜ਼ਿਆਦਾ ਪਸੰਦ ਨਹੀਂ ਹੁੰਦੇ।
3. ਅੱਖਾਂ
ਪਹਿਲੀ ਮੁਲਾਕਾਤ 'ਚ ਲੜਕੇ ਲੜਕੀਆਂ ਦੀਆਂ ਅੱਖਾਂ ਨੋਟਿਸ ਕਰਦੀਆਂ ਹਨ ਅੱਖਾਂ ਨੂੰ ਚਿਹਰੇ ਦੀ ਖਾਸ ਅਟਰੈਕਸ਼ਨ ਵੀ ਮੰਨਿਆ ਜਾਂਦਾ ਹੈ। ਇਹ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦੀਆਂ ਹਨ।
4. ਮੁਸਕੁਰਾਹਟ
ਲੜਕੀਆਂ ਲੜਕਿਆਂ ਦੀ ਮੁਸਕਾਨ ਵੱਲ ਵੀ ਜ਼ਿਆਦਾ ਧਿਆਨ ਦਿੰਦੀਆਂ ਹਨ ਪਰ ਇਸ ਬਾਰੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਹੱਸਦਾ ਹੋਇਆ ਵਿਅਕਤੀ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਜੇ ਤੁਸੀਂ ਵੀ ਪਹਿਲੀ ਵਾਰ ਕਿਸੇ ਲੜਕੀ ਨਾਲ ਮਿਲਣ ਜਾ ਰਹੇ ਹੋ ਤਾਂ ਚਿਹਰੇ 'ਤੇ ਹਲਕੀ ਜਿਹੀ ਮੁਸਕੁਰਾਹਟ ਜ਼ਰੂਰ ਰੱਖੋ।
5. ਆਤਮਵਿਸ਼ਵਾਸ
ਅਕਸਰ ਤੁਸੀਂ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਆਤਮਵਿਸ਼ਵਾਸ ਸਫਲਤਾ ਦੀ ਕੁੰਜੀ ਹੁੰਦੀ ਹੈ। ਲੜਕੀਆਂ ਨੂੰ ਵੀ ਖੁਦ 'ਤੇ ਵਿਸ਼ਵਾਸ ਰੱਖਣ ਵਾਲੇ ਲੜਕੇ ਬਹੁਤ ਪਸੰਦ ਹੁੰਦੇ ਹਨ।


Related News