ਵਰਕਆਊਟ ਦੌਰਾਨ ਟ੍ਰੈਡਮਿਲ ''ਤੇ ਲੜਕੀ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

Wednesday, May 30, 2018 - 08:32 PM (IST)

ਵਰਕਆਊਟ ਦੌਰਾਨ ਟ੍ਰੈਡਮਿਲ ''ਤੇ ਲੜਕੀ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

ਨੈਸ਼ਨਲ ਡੈਸਕ—ਟ੍ਰੇਡਮਿਲ 'ਤੇ ਦੌੜ ਲਗਾ ਕੇ ਭਾਰ ਘਟਾਉਣਾ ਆਮ ਗੱਲ ਹੈ ਪਰ ਕੀ ਤੁਸੀਂ ਸੋਚਿਆ ਹੈ ਕਿ ਟ੍ਰੇਡਮਿਲ 'ਤੇ ਡਾਂਸ ਕਰਕੇ ਵੀ ਭਾਰ ਘਟਾਇਆ ਜਾ ਸਕਦਾ ਹੈ। ਅਜਿਹਾ ਹੀ ਕੁੱਝ ਇਕ ਲੜਕੀ ਨੇ ਦਿਖਾਇਆ ਹੈ, ਜਿਸ ਨੇ ਟ੍ਰੇਡਮਿਲ 'ਤੇ ਜ਼ਬਰਦਸਤ ਡਾਂਸ ਕੀਤਾ। ਲੜਕੀ ਦੇ ਇਸ ਡਾਂਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਹੁਣ ਤਕ ਲੱਖਾਂ ਲੋਕ ਦੇਖ ਚੁਕੇ ਹਨ।
ਇਸ ਵੀਡੀਓ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ 'ਮੇਰਾ ਪੰਜਾਬ' ਨਾਂ ਦੇ ਇਕ ਪੇਜ਼ ਨੇ ਸ਼ੇਅਰ ਕੀਤਾ ਹੈ। ਜਿਸ 'ਚ ਇਕ ਲੜਕੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵਲੋਂ ਗਾਏ ਗਏ ਗੀਤ 'ਜਾਨੀ ਤੇਰਾ ਨਾਂ' 'ਤੇ ਡਾਂਸ ਕਰਦੀ ਦਿਸ ਰਹੀ ਹੈ। ਲੜਕੀ ਦੇ ਡਾਂਸ ਮੂਵ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

 

Amazing.....💃🏼💃🏼👏🏽👏🏽🤔🤔

Posted by Mera punjab on Friday, May 25, 2018

ਲੋਕ ਇਸ ਲੜਕੀ ਦੇ ਟੈਲੇਂਟ ਦੀ ਜੰਮ ਕੇ ਤਾਰੀਫ ਕਰ ਰਹੇ ਹਨ। ਵੈਸੇ ਤਾਂ ਟ੍ਰੇਡਮਿਲ 'ਤੇ ਵਰਕਆਊਟ ਕਰਦੇ ਹੋਏ ਅਕਸਰ ਲੋਕਾਂ ਦੇ ਕਦਮ ਲੜਖੜਾ ਜਾਂਦੇ ਹਨ ਅਤੇ ਕਈ ਵਾਰ ਡਿੱਗਣ ਦੀ ਨੌਬਤ ਵੀ ਆ ਜਾਂਦੀ ਹੈ ਪਰ ਇਸ ਲੜਕੀ ਨੇ ਜੋ ਕਰ ਕੇ ਦਿਖਾਇਆ ਉਹ ਕਾਬਿਲੇ ਤਾਰੀਫ ਹੈ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਲੜਕੀ ਕਾਫੀ ਤਜ਼ਰਬੇਕਾਰ ਹੈ, ਇਸ ਲਈ ਇਸ ਵੀਡੀਓ ਨੂੰ ਦੇਖ ਕੇ ਕੋਈ ਟ੍ਰੇਡਮਿਲ 'ਤੇ ਇਹ ਕਾਰਨਾਮਾ ਨਾ ਕਰੇ ਕਿਉਂਕਿ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।


Related News