ਫਰੈਂਚ ਡਾਕਟਰ ਦੀ ਚਿਤਾਵਨੀ, ਔਰਤਾਂ ਨਾ ਖਾਣ ਕੋੜਾ ਕੱਦੂ

05/26/2018 4:34:25 PM

ਰੋਮ(ਦਲਵੀਰ ਕੈਂਥ)— ਅੱਜ ਪੂਰੀ ਦੁਨੀਆ ਵਿਚ ਜਿੱਥੇ ਫ਼ਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਸਭ ਤੋਂ ਵਧੀਆ ਆਹਾਰ ਮੰਨਿਆਂ ਜਾ ਰਿਹਾ ਹੈ ਉੱਥੇ ਹੀ ਫਰੈਂਚ ਚਮੜੀ ਵਿਗਿਆਨੀ ਡਾ:ਫਿਲੀਪੇ ਅਸੌਲੀ ਨੇ ਕੌੜੇ ਕੱਦੂ ਨੂੰ ਔਰਤਾਂ ਲਈ ਜ਼ਹਿਰ ਵਾਂਗ ਦੱਸਿਆ ਹੈ। ਉਨ੍ਹਾਂ ਕਿਹਾ ਪੌਸ਼ਟਿਕ ਹਰੇ ਆਹਾਰਾਂ ਨੂੰ ਸੂਪ ਜਾਂ ਸਲਾਦ ਵਾਂਗ ਖਾਦਾ ਜਾਂਦਾ ਹੈ ਪਰ ਵੱਖ-ਵੱਖ ਦੋ ਮਾਮਲਿਆਂ ਵਿਚ ਕੌੜੇ ਕੱਦੂ ਦੇ ਸੂਪ ਕਾਰਨ 2 ਔਰਤਾਂ 'ਤੇ ਇਸ ਦੇ ਜ਼ਹਿਰੀਲੇ ਪ੍ਰਭਾਵ ਦੇਖੇ ਗਏ। ਪਹਿਲੇ ਵਿਚ ਫਰਾਂਸ ਵਿਚ ਇਕ ਔਰਤ ਨੇ ਕੌੜੇ ਕੱਦੂ ਦਾ ਸੂਪ ਪੀਤਾ, ਜਿਸ ਨੂੰ ਕੁਝ ਸਮੇਂ ਬਾਅਦ ਹੀ ਉਲਟੀਆਂ ਅਤੇ ਦਸਤ ਲੱਗ ਗਏ ਅਤੇ ਕੁੱਝ ਹਫਤਿਆਂ ਬਾਅਦ ਉਸ ਦੇ ਸਿਰ ਤੋਂ ਵਾਲ ਝੜਨੇ ਸ਼ੁਰੂ ਹੋ ਗਏ।
ਡਾ:ਅਸੌਲੀ ਨੇ ਜਨਰਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸ਼ੀਏਸ਼ਨ ਡਰਮਾਟੌਲੋਜੀ ਵਿਚ ਲਿਖਿਆ ਕਿ ਪਹਿਲੇ ਮਾਮਲੇ ਵਾਲੀ ਵਾਲੀ ਔਰਤ ਦੇ ਸਾਰੇ ਪਰਿਵਾਰ ਨੇ ਸੂਪ ਪੀਤਾ ਪਰ ਘੱਟ ਮਾਤਰਾ ਵਿਚ, ਜਿਸ ਕਾਰਨ ਉਨ੍ਹਾਂ 'ਤੇ ਕੌੜੇ ਕੱਦੂ ਦੇ ਸੂਪ ਦਾ ਜ਼ਹਿਰੀਲਾ ਪ੍ਰਭਾਵ ਅਨੁਭਵ ਜ਼ਰੂਰ ਹੋਇਆ ਪਰ ਘੱਟ। ਦੂਜੇ ਮਾਮਲੇ ਵਿਚ ਔਰਤ ਨੂੰ ਕੌੜੇ ਕੱਦੂ ਦੇ ਸੂਪ ਨਾਲ ਸਿਰਫ਼ ਉਲਟੀਆਂ ਹੀ ਲੱਗੀਆਂ ਤੇ ਕਰੀਬ ਤਿੰਨ ਹਫ਼ਤਿਆਂ ਬਾਅਦ ਉਸ ਦੇ ਸਿਰ ਦੇ ਵਾਲ ਝੜਨੇ ਸ਼ੁਰੂ ਹੋ ਗਏ। ਡਾ:ਅਸੋਲੀ ਨੇ ਕਿਹਾ ਕਿ ਕੌੜੇ ਕੱਦੂ ਦਾ ਸੂਪ ਬੱਚਿਆਂ ਲਈ ਸਿਹਤਮੰਦ ਨਹੀਂ ਹੈ, ਇਸ ਲਈ ਬੱਚਿਆਂ ਨੂੰ ਇਹ ਪੀਣ ਲਈ ਮਜ਼ਬੂਰ ਨਹੀਂ ਕਰਨਾ ਚਾਹੀਦਾ। ਯੂਰਪੀਅਨ ਦੇਸ਼ ਜਰਮਨ ਵਿਚ ਤਿੰਨ ਸਾਲ ਪਹਿਲਾਂ ਅਜਿਹੇ ਖਾਣੇ ਕਾਰਨ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਕੌੜੇ ਕੱਦੂ ਨਾਲ ਸਿਰ ਦੇ ਵਾਲਾਂ ਦਾ ਝੜਨਾ ਇਹ ਪਹਿਲਾ ਮਾਮਲਾ ਹੈ।


Related News