..ਤਾਂ ਇਸ ਕਾਰਨ ਮਨੀਲਾ ''ਚ ਰਹਿੰਦੇ ਸ਼ਖਸ ਦੀ ਮਦਦ ਕਰਨ ਤੋਂ ਸੁਸ਼ਮਾ ਨੇ ਕੀਤਾ ਇਨਕਾਰ

Thursday, May 10, 2018 - 12:04 PM (IST)

ਮਨੀਲਾ/ਨਵੀਂ ਦਿੱਲੀ (ਬਿਊਰੋ)— ਭਾਰਤੀ ਲੋਕ ਦੁਨੀਆ ਦੇ ਹਰ ਹਿੱਸੇ ਵਿਚ ਰਹਿ ਰਹੇ ਹਨ। ਇਹ ਲੋਕ ਲੋੜ ਪੈਣ 'ਤੇ  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਆਪਣੀ ਸਮੱਸਿਆ ਬਾਰੇ ਦੱਸ ਕੇ ਮਦਦ ਲਈ ਅਪੀਲ ਕਰਦੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਨ੍ਹਾਂ ਅਪੀਲਾਂ ਬਾਰੇ ਜਾਣ ਕੇ ਉਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਦੀ ਕੋਸ਼ਿਸ ਕਰਦੀ ਹੈ। ਪਰ ਇਸ ਵਾਰੀ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਰਹਿ ਰਹੇ ਇਕ ਕਸ਼ਮੀਰੀ ਨੌਜਵਾਨ ਦਾ ਟਵਿੱਟਰ ਪ੍ਰੋਫਾਈਲ ਦੇਖ ਕੇ ਸੁਸ਼ਮਾ ਨੇ ਮਦਦ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। 

PunjabKesari
ਅਸਲ ਵਿਚ ਟਵਿੱਟਰ 'ਤੇ ਸ਼ੇਖ ਅਤੀਕ ਨਾਮ ਦੇ ਇਕ ਐੱਮ. ਬੀ. ਬੀ. ਐੱਸ. ਵਿਦਿਆਰਥੀ ਨੇ ਸੁਸ਼ਮਾ ਤੋਂ ਮਦਦ ਮੰਗੀ ਸੀ। ਉਸ ਦੇ ਪ੍ਰੋਫਾਈਲ ਵਿਚ ਲਿਖਿਆ ਸੀ ਕਿ ਉਹ 'ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ' ਦਾ ਮੁਸਲਿਮ ਹੋਣ ਦੇ ਨਾਤੇ ਮਾਣ ਕਰਦਾ ਹੈ। ਹਾਲਾਂਕਿ ਯੂਜਰ ਦੇ ਪ੍ਰੋਫਾਈਲ ਨੂੰ ਦੇਖਦਿਆਂ ਸੁਸ਼ਮਾ ਨੇ ਜਵਾਬ ਦਿੱਤਾ,''ਜੇ ਤੁਸੀਂ ਜੰਮੂ ਕਸ਼ਮੀਰ ਤੋਂ ਹੋ ਤਾਂ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ। ਪਰ ਤੁਹਾਡੇ ਪ੍ਰੋਫਾਈਲ ਮੁਤਾਬਕ ਤੁਸੀਂ 'ਭਾਰਤ ਦੇ ਕਬਜ਼ੇ ਵਾਲ ਕਸ਼ਮੀਰ' ਤੋਂ ਹੋ। ਇਸ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਹੈ।'' 


ਸੁਸ਼ਮਾ ਦੇ ਜਵਾਬ ਦੇ ਬਾਅਦ ਸ਼ੇਖ ਅਤੀਕ ਨੇ ਆਪਣੇ ਪ੍ਰੋਫਾਈਲ ਵਿਚ ਸੁਧਾਰ ਕੀਤਾ। ਇਸ 'ਤੇ ਸੁਸ਼ਮਾ ਨੇ ਕਿਹਾ,''ਮੈਂ ਖੁਸ਼ ਹਾਂ ਕਿ ਤੁਸੀਂ ਆਪਣਾ ਪ੍ਰੋਫਾਈਲ ਸੁਧਾਰ ਲਿਆ।'' ਇਸ ਮਗਰੋਂ ਸ਼ੁਸ਼ਮਾ ਨੇ ਫਿਲੀਪੀਂਸ ਵਿਚ ਭਾਰਤ ਦੇ ਹਾਈ ਕਮਿਸ਼ਨਰ ਜੈਦੀਪ ਮਜੂਮਦਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸ਼ੇਖ ਅਤੀਕ ਦੀ ਮਦਦ ਕਰਨ। ਹਾਲਾਂਕਿ ਕੁਝ ਦੇਰ ਬਾਅਦ ਇਸ ਯੂਜਰ ਨੇ ਆਪਣਾ ਪ੍ਰੋਫਾਈਲ ਹੀ ਡਿਲੀਟ ਕਰ ਦਿੱਤਾ।


Related News