ED ਨੇ ਗੁਜਰਾਤ ਦੀ ਇਕ ਕੰਪਨੀ ਦੀ 14.5 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ

05/25/2018 7:26:06 PM

ਨਵੀਂ ਦਿੱਲੀ—ਇੰਫੋਰਸਮੈਂਟ ਡਾਇਰੈਕਟੋਰਟ (ਈ.ਡੀ.) ਨੇ ਭਾਰਤੀ ਸਟੇਟ ਬੈਂਕ ਅਤੇ ਬੈਂਕ ਆਫ ਬੜੌਦਾ ਨਾਲ 804 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਮਾਮਲੇ 'ਚ ਗੁਜਰਾਤ ਦੀ ਇਕ ਕੰਪਨੀ ਦੀ 14.5 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਈ.ਡੀ. ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ। ਈ.ਡੀ. ਨੇ ਕਿਹਾ ਕਿ ਉਸ ਨੇ ਮੇਸਰਸ ਏ.ਬੀ.ਸੀ. ਕਾਟਸਪਿਨ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਨਿਰਦੇਸ਼ਕ ਆਸ਼ੀਸ਼ ਸੁਰੇਸ਼ ਭਰਾ ਜੋਨਬਪੁੱਤਰ ਸਮੇਤ ਹੋਰਨਾਂ ਵਿਰੁੱਧ ਮਨੀ ਲਾਂਡਰਨਿੰਗ ਅਧਿਨਿਯਮ ਤਹਿਤ ਦੋ ਅਚਲ ਜਾਇਦਾਦਾਂ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ।

ਇਨ੍ਹਾਂ 'ਚੋਂ ਇਕ ਜਾਇਦਾਦ ਮੁੰਬਈ ਦੇ ਨਰੀਮਨ ਪੁਆਇੰਟ 'ਚ ਅਤੇ ਦੂਜੇ ਅਹਿਮਦਾਬਾਦ ਦੇ ਨਿਕੁੰਭ ਕਾਪਲੈਕਸ 'ਚ ਸਥਿਤ ਹੈ। ਈ.ਡੀ. ਨੇ ਕਿਹਾ ਕਿ 14.5 ਕਰੋੜ ਰੁਪਏ ਦੀ ਇਹ ਜਾਇਦਾਦ ਦੇਸ਼ ਤੋਂ ਬਾਹਰ ਧਨ ਭੇਜਣ ਦੇ ਮਾਮਲੇ 'ਚ ਜ਼ਬਤ ਕੀਤੀ ਗਈ ਹੈ। ਈ.ਡੀ. ਨੇ ਕੰਪਨੀ ਵਿਰੁੱਧ ਕੇਂਦਰੀ ਜਾਂਚ ਬਿਊਰੋ ਦੀ ਪਹਿਲ ਦੇ ਆਧਾਰ 'ਤੇ ਇਹ ਕਦਮ ਚੁੱਕਿਆ ਹੈ।


Related News