ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਕਾਬੂ
Monday, May 21, 2018 - 03:57 AM (IST)

ਚੰਡੀਗੜ੍ਹ, (ਸੁਸ਼ੀਲ)- ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 12 ਸ਼ਰਾਬੀਆਂ ਨੂੰ ਪੁਲਸ ਨੇ ਦਬੋਚ ਲਿਆ। ਇਨ੍ਹਾਂ ਦਾ ਪੁਲਸ ਨੇ ਮੈਡੀਕਲ ਕਰਵਾਇਆ, ਜਿਥੇ ਉਨ੍ਹਾਂ ਦੇ ਸ਼ਰਾਬ ਪੀਤੇ ਹੋਣ ਦੀ ਪੁਸ਼ਟੀ ਹੋ ਗਈ। ਸੈਕਟਰ-3 ਥਾਣਾ ਪੁਲਸ ਨੇ ਇਕ, ਸੈਕਟਰ-11 ਥਾਣੇ ਵਿਚ ਦੋ, ਸੈਕਟਰ-17 ਥਾਣੇ ਵਿਚ ਦੋ, ਸੈਕਟਰ-19 ਥਾਣੇ ਵਿਚ ਤਿੰਨ, ਮਨੀਮਾਜਰਾ ਥਾਣੇ ਵਿਚ ਇਕ, ਸੈਕਟਰ-36 ਥਾਣੇ ਵਿਚ ਇਕ, ਸੈਕਟਰ-36 ਥਾਣੇ ਵਿਚ ਇਕ ਤੇ ਮਲੋਆ ਥਾਣਾ ਪੁਲਸ ਨੇ ਇਕ ਸ਼ਰਾਬੀ ਲੜਕੇ ਨੂੰ ਦਬੋਚਿਆ।