ਫਾਈਨਲ ''ਚ ਪਹੁੰਚਣ ਤੋਂ ਬਾਅਦ ਧੋਨੀ ਨੇ ਦਿੱਤਾ ਇਹ ਬਿਆਨ

05/23/2018 12:53:06 AM

ਪੁਣੇ— ਚੇਨਈ ਸੁਪਰ ਕਿੰਗਜ ਨੇ ਪਹਿਲੇ ਕੁਆਲੀਫਾਇਰ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾ ਕੇ ਆਈ.ਪੀ.ਐੱਲ. ਸੀਜ਼ਨ-11 ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਸੱਤਵੀਂ ਵਾਰ ਮੌਕਾ ਆਇਆ ਜਦੋ ਚੇਨਈ ਟੀਮ ਫਾਈਨਲ 'ਚ ਪਹੁੰਚੀ ਹੋਵੇ। ਉਸ ਦੇ ਲਈ ਇੱਥੇ ਤੱਕ ਪਹੁੰਚਣਾ ਵੱਡੀ ਗੱਲ ਹੈ ਕਿਉਂਕਿ ਚੇਨਈ ਨੇ 2 ਸਾਲ ਦਾ ਬੈਨ ਲੱਗਣ ਤੋਂ ਬਾਅਦ ਆਈ.ਪੀ.ਐੱਲ. 'ਚ ਵਾਪਸੀ ਕੀਤੀ। ਜਿੱਤ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹੈਦਰਾਬਾਦ ਟੀਮ ਦੀ ਕਾਫੀ ਤਾਰੀਫ ਕੀਤੀ।
ਧੋਨੀ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ। ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਲਈ ਥੋੜਾ ਮੁਸ਼ਕਲ ਸੀ। ਭੁਵੀ ਨੇ ਭਵਿੱਖ 'ਚ ਵਧੀਆ ਗੇਂਦਬਾਜ਼ੀ ਕੀਤੀ ਅਤੇ ਰਾਸ਼ਿਦ ਖਾਨ ਨੇ ਉਸ ਦਾ ਪੂਰਾ ਸਾਥ ਦਿੱਤਾ। ਅਸੀਂ ਵਿਕਟਾਂ ਗੁਆਇਆ ਕਿਉਂਕਿ ਅਸੀਂ ਦਬਾਅ 'ਚ ਆ ਗਏ ਸੀ, ਅਤੇ ਦੌੜਾਂ ਬਣਾਉਣ ਦੇ ਚੱਕਰ 'ਚ ਵਿਕਟਾਂ ਗੁਆ ਬੈਠੇ। ਅਸੀਂ ਵਿਚਾਲੇ 'ਚ ਤਿੰਨ-ਚਾਰ ਵਿਕਟਾਂ ਗੁਆਇਆ ਜਿੱਥੋਂ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਪੂਰੀ ਤਰ੍ਹਾਂ ਨਾਲ ਸਾਨੂੰ ਰੋਕ ਰੱਖਿਆ। ਇਹ ਸੱਚ ਹੈ ਕਿ ਉਸ ਦੇ ਕੋਲ ਦੁਨੀਆ ਦੇ ਬਿਹਤਰੀਨ ਗੇਂਦਬਾਜ਼ ਹਨ।
ਉਸ ਨੇ ਕਿਹਾ ਕਿ ਜਦੋ ਵੀ ਅਸੀਂ ਇਕ ਗੇਮ ਜਿੱਤਦੇ ਹਾਂ ਤਾਂ ਮੈ ਹਮੇਸ਼ਾ ਖੁਸ਼ ਹੁੰਦਾ ਹਾਂ । ਇਸ ਤਰ੍ਹਾਂ ਦੀ ਪ੍ਰਕਿਰਿਆ ਜ਼ਿਆਦਾ ਮਹੱਤਵਪੂਰਨ ਹੈ। ਜੇਕਰ ਅਸੀਂ ਇਹ ਮੈਚ ਹਾਰ ਵੀ ਜਾਂਦੇ ਹਾਂ ਤਾਂ ਸਾਡੇ ਕੋਲ ਫਾਈਨਲ 'ਚ ਜਾਣ ਲਈ ਇਕ ਹੋਰ ਮੌਕਾ ਹੁੰਦਾ। ਧੋਨੀ ਨੇ ਕਿਹਾ ਕਿ ਪਰ ਜਰੂਰਤ ਹੈ ਕਿ ਅਸੀਂ ਇਸ ਗੇਮ 'ਚ ਕੀ ਸਿੱਖਿਆ ਅਤੇ ਕਿਸ 'ਤੇ ਕੰਮ ਕਰਨਾ ਹੈ। ਅਸੀਂ ਅਲੱਗ-ਅਲੱਗ ਗੇਂਦਬਾਜ਼ ਪਰਖੇ ਤਾਂ ਪਤਾ ਚੱਲਿਆ ਕਿ ਕਿਹੜਾ ਗੇਂਦਬਾਜ਼ ਬਿਹਤਰੀਨ ਹੈ। ਜੋ ਸਾਡੇ ਗੇਂਦਬਾਜ਼ਾਂ ਨੇ ਅੱਜ ਖੇਡ ਦਿਖਾਇਆ ਉਸ ਨੂੰ ਹੁਣ ਫਾਈਨਲ 'ਚ ਦਿਖਾਉਣ ਦੀ ਜਰੂਰਤ ਹੈ।
ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 140 ਦੌੜਾਂ ਦੀ ਟੀਚਾ ਦਿੱਤਾ ਸੀ ਜਿਸ ਨੂੰ ਚੇਨਈ ਨੇ ਫਾਫ ਡੁ ਪਲੇਸਿਸ (67) ਦੀ ਬਦੌਲਤ 19ਵੇਂ ਓਵਰ ਦੀ ਪਹਿਲੀ ਗੇਂਦ 'ਤੇ 2 ਵਿਕਟਾਂ ਰਹਿੰਦੇ ਹੋਏ ਹਾਸਲ ਕਰ ਲਿਆ। ਹੈਦਰਾਬਾਦ ਦੇ ਕੋਲ ਹੁਣ ਵੀ ਫਾਈਨਲ 'ਚ ਪਹੁੰਚਣ ਦਾ ਮੌਕਾ ਹੈ। ਉਸ ਦਾ ਮੁਕਾਬਲਾ 25 ਮਈ ਨੂੰ ਕੁਆਲੀਫਾਈਰ-2 ਅਜੇਤੂ ਟੀਮ ਨਾਲ ਹੋਵੇਗਾ। ਕੁਆਲੀਫਾਈਰ-2 'ਚ 23 ਮਈ ਨੂੰ ਕੋਲਕਾਤਾ ਅਤੇ ਰਾਜਸਥਾਨ ਦਾ ਆਹਮੋ-ਸਾਹਮਣਾ ਹੋਵੇਗਾ।


Related News