ਕਰਨਾਟਕ ਚੋਣਾਂ: ਦੇਵਗੌੜਾ ਨੇ ਦਿੱਤੇ ਗਠਜੋੜ ਦੇ ਸੰਕੇਤ

Sunday, May 13, 2018 - 02:54 PM (IST)

ਬੈਂਗਲੁਰੂ— ਕਰਨਾਟਕ ਵਿਧਾਨਸਭਾ ਚੋਣਾਂ ਦੀ ਵੋਟਿੰਗ ਤੋਂ ਬਾਅਦ ਆਏ ਐਗਜਿਟ ਪੋਲ ਨੂੰ ਲੈ ਕੇ ਰਾਜਨੀਤਿਕ ਗਲਿਆਰੇ 'ਚ ਹੁਣ ਚਰਚਾ ਸ਼ੁਰੂ ਹੋ ਗਈ ਹੈ, ਜਦਕਿ ਨਤੀਜੇ ਆਉਣ 'ਚ ਦੋ ਦਿਨ ਬਾਕੀ ਹੈ। ਜੇ. ਡੀ. ਐੱਨ. ਦੇ ਮੁੱਖੀਆ ਐੱਚ. ਡੀ. ਦੇਵਗੌੜਾ ਨੇ ਗਠਜੋੜ ਦੇ ਸੰਕੇਤ ਦਿੱਤੇ ਹਨ। ਦੇਵਗੌੜਾ ਨੇ ਐਗਜਿਟ ਪੋਲ 'ਤੇ ਕਿਹਾ ਕਿ ਫਿਲਹਾਲ ਉਹ ਕਿਸੇ ਦੀ ਚੀਜ਼ ਨੂੰ ਮੰਨਣ ਜਾਂ ਖਾਰਜ ਕਰਨ ਦੀ ਸਥਿਤੀ 'ਚ ਨਹੀਂ। ਉਨ੍ਹਾਂ ਨੇ ਕਿਹਾ ਕਿ ਦੇਖਦੇ ਹਾਂ 15 ਮਈ ਨੂੰ ਕੀ ਨਤੀਜਾ ਆਉਂਦਾ ਹੈ। ਇਸ ਤੋਂ ਪਹਿਲਾਂ ਕਈ ਵਾਰ ਦੇਵਗੌੜਾ ਕਹਿ ਚੁੱਕੇ ਹਨ ਕਿ ਉਹ ਕਿਸੇ ਵੀ ਸਰਕਾਰ ਨਾਲ ਗਠਜੋੜ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਨੂੰ ਆਏ ਐਗਜਿਟ ਪੋਲਸ 'ਚ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਸੀਟਾਂ ਦਾ ਅੰਤਰ ਕਾਫੀ ਘੱਟ ਰਹਿਣ ਦੀ ਸੰਭਾਵਨਾ ਦੱਸੀ ਹੈ। ਇਸ ਨਾਲ ਹੀ ਜੇ. ਡੀ. ਐੱਸ. ਦੇ ਕਿੰਗਮੇਕਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਹੁਣ ਨਤੀਜੇ ਤੋਂ ਬਾਅਦ ਦੇਵਗੌੜਾ ਕਿਸ ਨਾਲ ਜਾਂਦੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ।


Related News