ਮਾਣਹਾਨੀ ਦੇ ਮਾਮਲੇ ''ਚ ਲਾਲੂ ਦੀ ਪੇਸ਼ੀ 21 ਜੂਨ ਨੂੰ

Sunday, May 20, 2018 - 01:04 AM (IST)

ਮਾਣਹਾਨੀ ਦੇ ਮਾਮਲੇ ''ਚ ਲਾਲੂ ਦੀ ਪੇਸ਼ੀ 21 ਜੂਨ ਨੂੰ

ਪਟਨਾ,(ਯੂ. ਐੱਨ. ਆਈ.)—ਬਿਹਾਰ 'ਚ ਪਟਨਾ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਇਕ ਸ਼ਿਕਾਇਤੀ ਮਾਮਲੇ 'ਚ  ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵਿਰੁੱਧ ਨੋਟਿਸ ਲੈਂਦੇ ਹੋਏ ਸੰਮਨ ਜਾਰੀ ਕਰਨ ਦਾ ਹੁਕਮ ਦਿੱਤਾ। ਐਡੀਸ਼ਨਲ ਚੀਫ ਜੁਡੀਸ਼ੀਅਲ ਅਧਿਕਾਰੀ ਓਮ ਪ੍ਰਕਾਸ਼ ਨੇ ਮਾਮਲੇ ਦੀ ਜਾਂਚ ਮਗਰੋਂ ਯਾਦਵ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ-500 ਦੇ ਤਹਿਤ ਪਹਿਲੀ ਨਜ਼ਰੇ ਦੋਸ਼ ਸਹੀ ਸਮਝਣ ਮਗਰੋਂ ਇਹ ਹੁਕਮ ਦਿੱਤਾ।  ਇਹ ਸ਼ਿਕਾਇਤੀ ਮੁਕੱਦਮਾ 14 ਨਵੰਬਰ 2017 ਨੂੰ ਇਕ ਕਥਿਤ ਸਿੱਖਿਆ ਸ਼ਾਸਤਰੀ ਉਦੈ ਕਾਂਤ ਮਿਸ਼ਰਾ ਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਦਰਜ ਕੀਤਾ ਸੀ। ਅਦਾਲਤ ਨੇ ਮਾਮਲੇ 'ਚ ਯਾਦਵ ਦੀ ਪੇਸ਼ੀ ਲਈ 21 ਜੂਨ ਦੀ ਤਰੀਕ ਨਿਰਧਾਰਿਤ ਕੀਤੀ ਹੈ। 


Related News