ਫੌਜੀ ਪਿਤਾ ਦੀ ਪਿਸਤੌਲ ਨਾਲ ਖੇਡ ਰਹੇ ਬੱਚੇ ਦੀ ਗੋਲੀ ਲੱਗਣ ਨਾਲ ਮੌਤ

05/21/2018 10:49:28 AM

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਖੇਡ ਰਹੇ ਇਕ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।  ਘਟਨਾ ਸਮੇਂ ਘਰ 'ਚ ਉਕਤ 12 ਸਾਲ ਦਾ ਬੱਚਾ ਤੇ ਉਸ ਦਾ ਛੋਟਾ ਭਰਾ ਹੀ ਮੌਜੂਦ ਸਨ। ਪਿਤਾ ਫੌਜ 'ਚੋਂ ਰਿਟਾਇਰ ਹੋਣ ਪਿੱਛੋਂ ਕਿਸੇ ਨਿੱਜੀ ਕੰਪਨੀ 'ਚ ਨੌਕਰੀ ਕਰਦਾ ਹੈ। ਘਟਨਾ ਸਮੇਂ ਪਿਤਾ ਤੇ ਮਾਤਾ ਦੋਵੇਂ ਘਰ ਨਹੀਂ ਸਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚੇ ਨੇ ਪਿਤਾ ਦੀ ਪਿਸਤੌਲ ਕਿਵੇਂ ਹਾਸਲ ਕੀਤੀ। ਸ਼ੱਕ ਹੈ ਕਿ ਕਿਤੇ ਪਿਤਾ ਨਰਿੰਦਰ ਸਿੰਘ ਦਾ ਇਸ ਕਤਲ ਪਿੱਛੇ ਤਾਂ ਹੱਥ ਨਹੀਂ? ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਰਹੀ ਹੈ।


Related News