ਪਾਣੀ ਦੇ ਟੈਂਕਰ ਉੱਪਰ ਸੁੱਤੇ ਬੇਲਦਾਰ ਦੀ ਕਰੰਟ ਲੱਗਣ ਨਾਲ ਮੌਤ

05/26/2018 3:55:18 AM

ਲੁਧਿਆਣਾ(ਸਲੂਜਾ)– ਚਾਂਦ ਸਿਨੇਮਾ ਦੇ ਨੇੜੇ ਨਗਰ ਨਿਗਮ ਦੇ ਟੈਂਕਰ ਦੇ ਉੱਪਰ ਸੁੱਤੇ ਬੇਲਦਾਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਨਿਗਮ ਲੁਧਿਆਣਾ 'ਚ ਬੇਲਦਾਰ ਮੁਲਾਜ਼ਮ ਦੇ ਰੂਪ ਵਿਚ ਕੰਮ ਕਰਨ ਵਾਲੇ 30 ਸਾਲਾ ਕ੍ਰਿਸ਼ਨ ਨੇ ਸਵੇਰੇ ਉੱਠਦੇ ਸਮੇਂ ਜਿਉਂ ਹੀ ਅੰਗੜਾਈ ਲਈ ਤਾਂ ਉੱਪਰੋਂ ਨਿਕਲਦੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ ਅਤੇ ਘਟਨਾ ਸਥਾਨ 'ਤੇ ਹੀ ਉਸ ਨੇ ਦਮ ਤੋੜ ਦਿੱਤਾ। ਇਹ ਵੀ ਪਤਾ ਲੱਗਾ ਕਿ ਬੇਲਦਾਰ ਕ੍ਰਿਸ਼ਨ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਬੇਲਦਾਰ ਕ੍ਰਿਸ਼ਨ ਸਥਾਨਕ ਮਹਾਰਾਜ ਨਗਰ 'ਚ ਰਹਿੰਦਾ ਸੀ। ਇਸ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।


Related News