ਰਮਜ਼ਾਨ ਮਹੀਨੇ ਇਥੇ ਮੁਸਲਮਾਨਾਂ ''ਤੇ ਸਖਤ ਨਜ਼ਰ ਰੱਖ ਰਿਹੈ ਚੀਨ
Friday, May 18, 2018 - 01:36 AM (IST)

ਬੀਜ਼ਿੰਗ — ਰਮਜ਼ਾਨ ਦੌਰਾਨ ਚੀਨ ਆਪਣੇ ਇਕ ਸੂਬੇ 'ਚ ਮੁਸਲਮਾਨਾਂ 'ਤੇ ਸਖਤ ਨਿਗਰਾਨੀ ਰੱਖ ਰਿਹਾ ਹੈ। ਸ਼ਿੰਗਜ਼ੀਯਾਂਗ ਸੂਬੇ 'ਚ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੇ ਕੈਡਰ ਇਸ ਕੰਮ ਕਰਨ 'ਚ ਲੱਗੇ ਹਨ। ਉਹ ਸ਼ਿੰਗਜ਼ੀਯਾਂਗ ਓਇਗਰ ਆਟੋਨਾਮਸ ਰੀਜ਼ਨ (ਐਕਸ. ਯੂ. ਏ. ਆਰ.) 'ਚ ਸਮਾਜਿਕ ਸਥਿਰਤਾ ਬਰਕਰਾਰ ਰੱਖਣ ਲਈ ਅਜਿਹਾ ਕਰ ਰਹੇ ਹਨ। ਹਿਊਮਨ ਰਾਈਟਸ ਵਾਚ (ਐੱਚ. ਆਰ. ਡਬਲਯੂ.) ਦੀ ਇਸ ਹਫਤੇ ਆਈ ਰਿਪੋਰਟ 'ਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ, 'ਰੀ-ਐਜੂਕੇਸ਼ਨਲ ਕੈਂਪਾਂ 'ਚ ਦੌਰਿਆਂ ਵਿਚਾਲੇ ਅਧਿਕਾਰੀ ਮੁਸਲਮਾਨਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਅਤੇ ਰਾਜਨੀਤਕ ਵਿਚਾਰਾਂ ਦੇ ਬਾਰੇ 'ਚ ਪੁੱਛਗਿਛ ਕਰਦੇ ਹਨ। ਇਕ ਪਾਸੇ ਤੋਂ ਉਹ ਉਨ੍ਹਾਂ ਦਾ ਰਾਜਨੀਤਕ ਸ਼ੁਧੀਕਰਣ ਕਰਨਾ ਚਾਹੁੰਦੇ ਹਨ। ਐੱਚ. ਆਰ. ਡਬਲਯੂ. ਦੀ ਰਿਸਰਚਰ ਨੇ ਦੱਸਿਆ ਕਿ ਸ਼ਿੰਗਜ਼ੀਯਾਂਗ 'ਚ ਰਹਿਣ ਵਾਲੇ ਮੁਸਲਿਮ ਪਰਿਵਾਰ ਇਸ ਸਮੇਂ ਆਪਣੇ ਹੀ ਘਰ 'ਚ ਸਖਤ ਨਿਗਰਾਨੀ ਵਿਚਾਲੇ ਰਹਿਣ ਨੂੰ ਮਜ਼ਬੂਰ ਹਨ। ਇਥੋਂ ਤੱਕ ਕਿ ਉਹ ਕੀ ਖਾਂਦੇ ਅਤੇ ਕਦੋਂ ਸੋਂਦੇ ਹਨ, ਇਸ ਬਾਰੇ 'ਚ ਸੀ. ਪੀ. ਸੀ. ਨੂੰ ਖਬਰ ਰਹਿੰਦੀ ਹੈ।
ਸ਼ਿੰਗਜ਼ੀਯਾਂਗ 'ਚ ਅਧਿਕਾਰੀਆਂ ਦੇ ਆਦੇਸ਼ 'ਤੇ ਕਰੀਬ 2 ਲੱਖ ਕੈਡਰ ਇਸ ਕੰਮ ਨੂੰ ਕਰਨ 'ਚ ਲੱਗੇ ਹਨ। ਇਹ ਕੈਡਰ ਸਰਕਾਰੀ ਏਜੰਸੀਆਂ, ਰਾਜ ਆਧਾਰਿਤ ਉਦਮਾਂ ਅਤੇ ਜਨਤਕ ਸੰਸਥਾਨਾਂ ਨਾਲ ਤਿਆਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਉਹ ਕੰਮ ਸਾਲ 2014 ਤੋਂ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਫਾਂਗਹੁਇਜੂ ਨਾਂ ਦੀ ਮੁਹਿੰਮ ਦੇ ਤਹਿਤ 'ਤੇ ਸਮਾਜਿਕ ਸਥਿਰਤਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੁਹਿੰਮ ਉਸ ਦੇ ਅੰਦਰ ਚਲਾਈ ਜਾ ਰਹੀ ਹੈ।
ਉਥੇ ਇਕ ਹੋਰ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਥੋਂ ਤੱਕ ਹਜ਼ਾਰਾਂ ਮੁਸਲਮਾਨਾਂ ਨੂੰ ਰੀ-ਐਜ਼ੂਕੇਸ਼ਨ ਕੈਂਪਾਂ 'ਚ ਰੱਖਿਆ ਗਿਆ ਹੈ। ਜਰਮਨੀ ਦੇ ਕਾਰਨਟਲ ਸਥਿਤ ਯੂਰਪੀ ਸਕੂਲ ਆਫ ਕਲਚਰ ਐਂਡ ਥਿਓਲਾਜੀ ਦੇ ਐਡ੍ਰੀਯਨ ਜੇਂਜ ਦੀ ਰਿਪੋਰਟ ਮੁਤਾਬਕ ਸੂਬੇ 'ਚ ਮੁਸਲਿਮ ਪਰਿਵਾਰਾਂ ਦੀ ਨਿਗਰਾਨੀ ਰੱਖੇ ਜਾਣ ਕਾਰਨ ਉਹ ਇਕ ਪਾਸੇ ਤੋਂ ਰੀ ਐਜੂਕੇਸ਼ਨਲ ਕੈਂਪਾਂ 'ਚ ਰਹਿ ਰਹੇ ਹਨ। ਜੇਂਜ ਇਸ ਨੂੰ ਸੱਭਿਆਚਾਰਕ ਕ੍ਰਾਂਤੀ ਤੋਂ ਬਾਅਦ ਦੀ ਸਭ ਤੋਂ ਤੇਜ਼ ਮੁਹਿੰਮ ਮੰਨਦੇ ਹਨ, ਜਿਸ ਦੇ ਜ਼ਰੀਏ ਸ਼ੋਸਲ ਇੰਜੀਨਿਅਰਿੰਗ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉਥੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਬਾਰੇ 'ਚ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਚੀਨੀ ਸਰਕਾਰ ਇਸ ਤੋਂ ਪਹਿਲਾਂ ਲਗਾਤਾਰ ਇਸਲਾਮਕ ਕੱਟੜਪੰਥੀਆਂ ਨੂੰ ਸ਼ਿੰਗਜ਼ੀਯਾਂਦ 'ਚ ਸਰਕਾਰੀ ਅਧਿਕਾਰੀਆਂ ਅਤੇ ਪੁਲਸ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ।