ਚੀਨ ਨੇ ਪਹਿਲੀ ਨਿੱਜੀ ਤੇਜ ਰਫਤਾਰ ਰੇਲਵੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

Tuesday, Jun 05, 2018 - 08:18 PM (IST)

ਬੀਜਿੰਗ— ਚੀਨ ਨੇ ਪੂਰਬੀ ਸੂਬੇ ਝੇਜਿਆਂਗ ਦੇ ਦੋ ਸ਼ਹਿਰਾਂ ਨੂੰ ਜੋੜਨ ਵਾਲੇ ਮਾਰਗ 'ਤੇ ਇੱਕ ਨਿੱਜੀ ਕੰਪਨੀ ਵੱਲੋਂ ਪਹਿਲੀ ਤੇਜ ਰਫਤਾਰ ਰੇਲਵੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ । ਕੁਲ 226.56 ਕਿਲੋਮੀਟਰ ਲੰਮੀ ਅਤੇ 350 ਕਿਲੋਮੀਟਰ ਪ੍ਰਤੀ ਘੰਟੇ ਦੀ ਵਾਧੂ ਰਫਤਾਰ ਵਾਲੀ ਪ੍ਰਸਤਾਵਿਤ ਰੇਲਵੇ ਪ੍ਰੋਜੈਕਟ 'ਚ ਦੋ ਸ਼ਹਿਰਾਂ ਸ਼ਾਓਸ਼ਿੰਗ ਅਤੇ ਤਾਇਝੂ ਨੂੰ ਰੇਲ ਮਾਰਗ ਨਾਲ ਜੋੜਿਆ ਜਾਵੇਗਾ। ਸਰਕਾਰੀ ਸ਼ਿੰਹੁਆ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਕਿ ਪ੍ਰੋਜੈਕਟ 'ਚ ਫੋਸਨ ਗਰੁੱਪ ਨੀਤ ਨਿੱਜੀ ਕੰਪਨੀਆਂ, ਸਰਕਾਰੀ 'ਚਾਇਨਾ ਰੇਲਵੇ' ਤੇ ਝੇਜਿਆਂਗ ਕੰਮਿਉਨਿਕੇਸ਼ਨ ਇਨਵੈਸਟਮੈਂਟ ਗਰੁੱਪ ਕ. ਲਿਮਟਿਡ ਅਤੇ ਸਥਾਨਕ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਨਿਵੇਸ਼ ਕੀਤਾ ਜਾ ਰਿਹਾ ਹੈ।


Related News