ਯੂਕ੍ਰੇਨ ਦਾ ਐਡਮ ਤੁਖੇਵ ਸਿੰਗਲ ਬੜ੍ਹਤ ''ਤੇ

5/21/2018 9:37:32 AM

ਕੋਲਕਾਤਾ—ਭਾਰਤ ਦੇ ਗਰਮ-ਰੁੱਤ ਸ਼ਤਰੰਜ ਸਰਕਟ ਦੇ ਪਹਿਲੇ ਪੜਾਅ ਕੋਲਕਾਤਾ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਛੇਵੇਂ ਰਾਊਂਡ ਤੋਂ ਬਾਅਦ ਯੂਕ੍ਰੇਨ ਦਾ ਗ੍ਰੈਂਡ ਮਾਸਟਰ ਐਡਮ ਤੁਖੇਵ 5.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ। ਲਗਾਤਾਰ 5 ਜਿੱਤਾਂ ਦਰਜ ਕਰ ਚੁੱਕੇ ਰੂਸ ਦੇ ਰੋਜੂਮ ਇਵਾਨ ਨੂੰ ਯੂਕ੍ਰੇਨ ਦੇ ਤਜਰਬੇਕਾਰ ਤੇ ਸਾਬਕਾ ਚੇਨਈ ਓਪਨ ਜੇਤੂ ਐਡਮ ਤੁਖੇਵ ਨੇ ਹਰਾਉਂਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ। 

ਦੂਜੇ ਬੋਰਡ 'ਤੇ ਸ਼ਾਨਦਾਰ ਲੈਅ 'ਚ ਚੱਲ ਰਹੇ ਭਾਰਤ ਦੇ ਨਾਰਾਇਣ ਸ਼੍ਰੀਨਾਥ ਨੇ ਤਜ਼ਾਕਿਸਤਾਨ ਦੇ ਫਾਰੂਖ ਓਮਾਨਟੋਵ ਨਾਲ ਡਰਾਅ ਖੇਡਿਆ। ਇਸ ਦੇ ਨਾਲ ਹੀ ਦੋਵੇਂ 5 ਅੰਕਾਂ 'ਤੇ ਪਹੁੰਚ ਗਏ ਹਨ। ਟਾਪ ਸੀਡ ਨਾਈਜਲ ਸ਼ਾਰਟ ਨੇ ਲਗਾਤਾਰ 2 ਡਰਾਅ ਤੋਂ ਬਾਅਦ ਵੀਅਤਨਾਮ ਦੇ ਟ੍ਰਾਨ ਸਿੰਘ ਨੂੰ ਹਰਾਉਂਦਿਆਂ ਵਾਪਸੀ ਦਾ ਰਸਤਾ ਫੜਿਆ। ਭਾਰਤ ਦੀ ਉਮੀਦ ਸੰਦੀਪਨ ਚੰਦਾ ਨੇ ਹਮਵਤਨ ਆਰ. ਆਰ. ਲਕਸ਼ਣ ਅਤੇ ਦੀਪਸੇਨ ਗੁਪਤਾ ਨੇ ਬੰਗਲਾਦੇਸ਼ੀ ਧਾਕੜ ਜਿਯੌਰ ਰਹਿਮਾਨ ਨੂੰ ਹਰਾਉਂਦਿਆਂ 5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਕੜ ਬਣਾਈ।