ਵਿਜੀਲੈਂਸ ਵੱਲੋਂ ਪੀ. ਆਰ. ਟੀ. ਸੀ. ਦੇ ਦਫ਼ਤਰ ’ਚ ਛਾਪੇਮਾਰੀ

Wednesday, May 23, 2018 - 07:47 AM (IST)

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਵਿਜੀਲੈਂਸ ਟੀਮ ਨੇ ਪੀ. ਆਰ. ਟੀ. ਸੀ. ਦਫ਼ਤਰ ’ਚ ਹੋਏ ਨਿਰਮਾਣ ਦੇ ਕੰਮਾਂ ਦੀ ਜਾਂਚ ਲਈ ਛਾਪੇਮਾਰੀ ਕੀਤੀ। ਟੀਮ ਵਿਚ ਸ਼ਾਮਲ ਪੰਚਾਇਤੀ ਰਾਜ ਵਿਭਾਗ ਦੇ ਐੱਸ. ਡੀ. ਓ. ਅਤੇ ਜੇ. ਈ. ਨਿਰਮਾਣ ਕੰਮਾਂ ਦੀ ਬਰੀਕੀ ਨਾਲ ਜਾਂਚ ਕਰ ਰਹੇ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪੀ. ਆਰ. ਟੀ. ਸੀ. ਦੇ ਦਫ਼ਤਰ ਦੇ ਫਰਸ਼ ਦੇ ਕੰਮ ’ਚ ਪੁਰਾਣੀਆਂ ਇੱਟਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਜਾਂਚ ਲਈ ਹੀ ਅੱਜ ਵਿਜੀਲੈਂਸ ਟੀਮ ਨੇ ਪੀ. ਆਰ. ਟੀ. ਸੀ. ਦਫ਼ਤਰ ’ਚ ਛਾਪੇਮਾਰੀ ਕੀਤੀ ਹੈ।

 ਪੁਰਾਣੀਆਂ ਇੱਟਾਂ ਦੇ ਹੀ ਹੋਏ ਸਨ ਟੈਂਡਰ : ਐਕਸੀਅਨ : ®ਜਦੋਂ ਇਸ ਸਬੰਧੀ ਪੀ. ਆਰ. ਟੀ. ਸੀ. ਵਿਭਾਗ ਦੇ ਐਕਸੀਅਨ ਜਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਦੇ ਦਫ਼ਤਰ ’ਚ ਫਰਸ਼ ਲਾਉਣ  ਲਈ ਈ-ਟੈਂਡਰਿੰਗ  ਕੀਤੀ ਗਈ ਸੀ। ਇਸ ਈ-ਟੈਂਡਰਿੰਗ ਵਿਚ ਪੁਰਾਣੀਆਂ ਇੱਟਾਂ ਨਾਲ ਹੀ ਫਰਸ਼ ਬਣਾਉਣ ਦੀ ਸ਼ਰਤ ਰੱਖੀ ਗਈ ਸੀ। ਇਸ ਕੰਮ ਦੀ ਕਿਸੇ ਪਾਸਿਓਂ ਕੋਈ ਘਪਲੇਬਾਜ਼ੀ ਨਹੀਂ ਹੋਈ ਹੈ।


Related News