ਕੋਲਡ ਡ੍ਰਿੰਕ ਦੀ ਥਾਂ ਮਹਿਮਾਨਾਂ ਨੂੰ ਸਰਵ ਕਰੋ Black Panther Frozen Drink
Saturday, May 19, 2018 - 01:34 PM (IST)
ਜਲੰਧਰ— ਗਰਮੀ ਵਿਚ ਜੇਕਰ ਮਹਿਮਾਨ ਆ ਜਾਣ ਤਾਂ ਅਕਸਰ ਲੋਕ ਉਨ੍ਹਾਂ ਨੂੰ ਕੋਲਡ ਡਰਿੰਕ ਜਾਂ ਨਿੰਬੂ ਪਾਣੀ ਹੀ ਸਰਵ ਕਰਦੇ ਹਨ। ਜੇਕਰ ਅੱਜ ਆਪਣੇ ਮਹਿਮਾਨਾਂ ਲਈ ਕੁਝ ਸਪੈਸ਼ਲ ਡਰਿੰਕ ਸਰਵ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ Black Panther Frozen Drink ਬਣਾ ਕੇ ਪਿਲਾਓ। ਇਹ ਉਨ੍ਹਾਂ ਨੂੰ ਬਹੁਤ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਸਿੰਪਲ ਸਿਰਪ
ਬੈਂਗਨੀ sanding ਚੀਨੀ
ਬਰਫ - 1 ਕੱਪ
ਨਿੰਬੂ ਸੋਡਾ - 380 ਮਿਲੀਲੀਟਰ
ਚੀਨੀ - 125 ਗ੍ਰਾਮ
ਨਾਰੀਅਲ ਸਿਰਪ - 1 ਚੱਮਚ
ਬਲੂ ਰਾਸਪਬੇਰੀ ਨਿੰਬੂ ਪਾਣੀ - 1/2 ਚੱਮਚ
ਓਰਗੇਨਿਕ ਫੂਡ ਕਲਰ - 5 ਬੂੰਦਾਂ
ਚੈਰੀ - ਗਾਰਨਿਸ਼ ਲਈ
ਪੁਦੀਨਾ - ਗਾਰਨਿਸ਼ ਲਈ
ਵਿਧੀ—
1. ਗਿਲਾਸ ਦੀ ਰਿਮ ਨੂੰ ਸਿੰਪਲ ਸਿਰਪ 'ਚ ਡਿਪ ਕਰਕੇ ਬੈਂਗਨੀ ਸੈਡਿੰਗ ਚੀਨੀ 'ਚ ਡਿਪ ਕਰੋ ਅਤੇ ਇਕ ਪਾਸੇ ਰੱਖ ਦਿਓ।
2. ਬਲੈਂਡਰ ਵਿਚ 1 ਕੱਪ ਬਰਫ, 380 ਮਿਲੀਲੀਟਰ ਨਿੰਬੂ ਸੋਡਾ, 125 ਗ੍ਰਾਮ ਚੀਨੀ, 1 ਚੱਮਚ ਨਾਰੀਅਲ ਸਿਰਪ, 1/2 ਚੱਮਚ ਬਲੂ ਰਾਸਪਬੇਰੀ ਨਿੰਬੂ ਪਾਣੀ, 5 ਬੂੰਦ ਓਰਗੇਨਿਕ ਫੂਡ ਕਲਰ ਦੀਆਂ ਪਾ ਕੇ ਬਲੈਂਡ ਕਰੋ।
3. ਹੁਣ ਬਲੈਂਡ ਕੀਤੇ ਮਿਸ਼ਰਣ ਨੂੰ ਗਿਲਾਸ 'ਚ ਪਾਓ।
4. ਫਿਰ ਇਸ ਨੂੰ ਚੈਰੀ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ।
5. ਬਲੈਕ ਪੈਂਥਰ ਫ੍ਰੋਜ਼ਨ ਡ੍ਰਿੰਕ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।