ਗਵਾਹੀ ਦੇਣ ''ਤੇ ਚਾੜ੍ਹਿਆ ਕੁਟਾਪਾ

Monday, May 21, 2018 - 07:25 AM (IST)

ਗਵਾਹੀ ਦੇਣ ''ਤੇ ਚਾੜ੍ਹਿਆ ਕੁਟਾਪਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) — ਇਕ ਵਿਅਕਤੀ ਦੀ ਘੇਰ ਕੇ ਕੁੱਟ-ਮਾਰ ਕਰਨ 'ਤੇ 4 ਵਿਅਕਤੀਆਂ ਵਿਰੁੱਧ ਥਾਣਾ ਸਿਟੀ ਬਰਨਾਲਾ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਕਬਾਲ ਮੁਹੰਮਦ ਪੁੱਤਰ ਜੁੰਮਾਦੀਨ ਵਾਸੀ ਬਸਤੀ ਪੀਰਖਾਨਾ ਮੌੜ ਨਾਭਾ ਦੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਦੋਸਤ ਜਗਦੀਪ ਦੀ ਸ਼ਹਿਣਾ 'ਚ ਕਿਸੇ ਕੇਸ 'ਚ ਬਰਨਾਲਾ ਕੋਰਟ 'ਚ ਗਵਾਹੀ ਦੇਣ ਆਇਆ ਸੀ।
ਗਵਾਹੀ ਦੇਣ ਉਪਰੰਤ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਮਨਦੀਪ ਸਿੰਘ ਵਾਸੀ ਚੀਮਾ ਨੇ ਬੱਸ ਸਟੈਂਡ ਨੇੜੇ ਮੋਟਰਸਾਈਕਲ ਅੱਗੇ ਆਪਣੀ ਕਾਰ ਰੋਕ ਕੇ ਬੇਸਬੈਟ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ। ਰੰਜਿਸ਼ ਦੀ ਵਜ੍ਹਾ ਇਹ ਸੀ ਕਿ ਮੁਲਜ਼ਮ ਉਸ ਨੂੰ ਆਪਣੇ ਖਿਲਾਫ ਗਵਾਈ ਦੇਣ ਦਾ ਸਬਕ ਸਿਖਾਉਣਾ ਚਾਹੁੰਦੇ ਸਨ।


Related News