ਸੀ. ਬੀ. ਐੱਸ. ਈ. ਨਤੀਜੇ :  ਲੁਧਿਆਣਾ ਦੀ ਆਸਥਾ ਨੇ ਕਰਾਈ ਬੱਲੇ-ਬੱਲੇ (ਵੀਡੀਓ)

Saturday, May 26, 2018 - 03:54 PM (IST)

ਲੁਧਿਆਣਾ : ਸਾਲ 2017-18 ਦੌਰਾਨ ਲਈ ਗਈ ਸੀ. ਬੀ. ਐੱਸ. ਸੀ. ਦੀ 12ਵੀਂ ਜਮਾਤ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ ਇਕ ਵਾਰ ਫਿਰ ਲੁਧਿਆਣਾ ਦੀ ਬੱਲੇ-ਬੱਲੇ ਹੋ ਗਈ ਹੈ। ਸ਼ਹਿਰ ਦੀ ਲੜਕੀ ਆਸਥਾ ਨੇ ਲੁਧਿਆਣਵੀਆਂ ਦਾ ਸਿਰ ਉੱਚਾ ਚੁੱਕਦੇ ਹੋਏ ਪੂਰੇ ਭਾਰਤ 'ਚੋਂ ਇਨ੍ਹਾਂ ਨਤੀਜਿਆਂ 'ਚ ਤੀਜਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਪੰਜਾਬ 'ਚੋਂ ਆਸਥਾ ਪਹਿਲੇ ਨੰਬਰ 'ਤੇ ਹੈ। ਆਸਥਾ ਨੇ 500 'ਚੋਂ 497 ਅੰਕ ਹਾਸਲ ਕੀਤੇ ਹਨ। ਆਸਥਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਆਸਥਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦੇ ਕਈ ਟਿਪਸ ਵੀ ਦਿੱਤੇ। 


Related News