ਅਮਰੀਕਾ ਨੇ ਚੀਨ ਨੂੰ 11ਵੇਂ ਪੰਚੇਨ ਲਾਮਾ ਨੂੰ ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ
Friday, Apr 27, 2018 - 11:05 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਚੀਨ ਨੂੰ 11ਵੇਂ ਪੰਚੇਨ ਲਾਮਾ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਥਿਤ ਤੌਰ 'ਤੇ ਕਰੀਬ ਦੋ ਦਹਾਕੇ ਪਹਿਲਾਂ ਚੀਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਅਮਰੀਕ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੌਰਟ ਨੇ ਦੱਸਿਆ,''25 ਅਪ੍ਰੈਲ ਨੂੰ ਅਸੀਂ 11ਵੇਂ ਪੰਚੇਨ ਲਾਮਾ, ਗੇਧੁਨ ਚੋਏਕਈ ਨਿਯਮਾ ਦੇ ਜਨਮਦਿਨ ਦੇ ਰੂਪ ਵਿਚ ਨਿਸ਼ਾਨਬੱਧ ਕੀਤਾ ਹੈ, ਜਿਨ੍ਹਾਂ ਨੂੰ ਚੀਨੀ ਸਰਕਾਰ ਨੇ 6 ਸਾਲ ਦੀ ਉਮਰ ਵਿਚ ਦੋ ਦਹਾਕੇ ਪਹਿਲਾਂ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ।'' ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਚੀਨੀ ਅਧਿਕਾਰੀਆਂ ਵੱਲੋਂ ਤਿੱਬਤੀਆਂ ਦੀ ਧਾਰਮਿਕ, ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨੂੰ 'ਖਤਮ' ਕਰਨ ਨੂੰ ਲੈ ਕੇ ਚਿੰਤਤ ਹੈ। ਹੀਥਰ ਨੇ ਕਿਹਾ ਕਿ ਅਸੀਂ ਇਸ ਸਮੇਂ ਲੈਰੰਗ ਗਾਰ ਅਤੇ ਯਾਚੇਨ ਗਾਰ ਮਠਾਂ ਨੂੰ ਨੁਕਸਾਨ ਪਹੁੰਚਾਏ ਜਾਣ ਨੂੰ ਲੈ ਕੇ ਚਿੰਤਤ ਹਾਂ। ਉਨ੍ਹਾਂ ਨੇ ਕਿਹਾ,''ਅਸੀਂ ਨਿਯਮਾ ਦੀ ਤੁਰੰਤ ਰਿਹਾਈ ਅਤੇ ਸਾਰਿਆਂ ਲਈ ਧਾਰਮਿਕ ਆਜ਼ਾਦੀ ਨੂੰ ਵਧਾਵਾ ਦੇਣ ਦੇ ਅੰਤਰ ਰਾਸ਼ਟਰੀ ਵਚਨਬੱਧਤਾ ਨੂੰ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।''