ਅਕਾਲੀ ਵਰਕਰਾਂ ਨੇ ਹਮੇਸ਼ਾ ਪੰਜਾਬ ਦੇ ਭਲੇ ਲਈ ਕੀਤਾ ਕੰਮ : ਬਾਦਲ

05/14/2018 8:06:35 PM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)—ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੱਤਾਂ ਖਾਤਰ ਲੜਿਆ ਹੈ ਅਤੇ ਪੰਜਾਬ ਦੇ ਮਾੜੇ ਹਾਲਾਤਾਂ ਦੌਰਾਨ ਵੀ ਅਕਾਲੀ ਵਰਕਰਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਹੈ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕਿੱਲਿਆਵਾਲੀ ਦੇ ਦੌਰੇ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨੀਂ ਹੋਈਆਂ ਕੁਦਰਤੀ ਮੌਤਾਂ 'ਤੇ ਮ੍ਰਿਤਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਵਾਰਿਸਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨੀਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦਿੱਤੇ ਉਸ ਬਿਆਨ ਦਾ ਖੰਡਨ ਵੀ ਕੀਤਾ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਅਕਾਲੀ ਦਲ ਪਹਿਲਾਂ ਅੱਤਵਾਦ ਛੱਡ ਕੇ ਗਿਆ ਅਤੇ ਹੁਣ ਜਦ ਅਕਾਲੀ ਦਲ ਦੀ ਸਰਕਾਰ ਗਈ ਤਾਂ ਗੈਂਗਸਟਰ ਛੱਡ ਕੇ ਗਈ। ਇਸ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਅਕਾਲੀ ਦਲ ਨੇ ਪੰਜਾਬ ਨੂੰ ਮਾੜੇ ਦਿਨਾਂ ਵਿਚੋਂ ਕੱਢ ਕਿ ਲਿਆਂਦਾ ਹੈ। ਵਿਭਾਗਾਂ ਦੇ ਵੱਡੇ ਡਿਫਾਲਟਰਾਂ ਤੇ ਅਕਾਲੀ -ਭਾਜਪਾ ਸਰਕਾਰ ਦਰਮਿਆਨ ਕਾਰਵਾਈ ਨਾ ਕਰਨ ਦੇ ਸਵਾਲ 'ਤੇ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੀ ਪਤਾ ਕਿ ਕਿਸ ਦੇ ਸਿਰ ਕਿੰਨਾ ਕਰਜ਼ਾ ਹੈ, ਅੱਜ ਹਰ ਕਿਸਾਨ ਦੇ ਸਿਰ 'ਤੇ ਕਰਜ਼ਾ ਹੈ ਅਤੇ ਇਹ ਕਰਜ਼ਾ ਵੀ ਤਾਂ ਹੈ ਕਿਉਕਿ ਖੇਤੀਬਾੜੀ ਵਿਚ ਮੁਨਾਫ਼ਾ ਘੱਟ ਅਤੇ ਖਰਚਾ ਜਿਆਦਾ ਹੈ। 


Related News