ਪ੍ਰੋ-ਕਬੱਡੀ ਲੀਗ ਦੀ ਨਿਲਾਮੀ ਦਾ ਹਿੱਸਾ ਹੋਣਗੇ 422 ਖਿਡਾਰੀ

05/14/2018 8:16:37 PM

ਨਵੀਂ ਦਿੱਲੀ (ਬਿਊਰੋ)— ਭਾਰਤ ਸਹਿਤ ਕੁੱਲ 15 ਦੇਸ਼ਾਂ ਦੇ 422 ਖਿਡਾਰੀ 30 ਅਤੇ 31 ਮਈ ਨੂੰ ਮੁੰਬਈ 'ਚ ਹੋਣ ਵਾਲੀ ਪ੍ਰੋ-ਕਬੱਡੀ ਲੀਗ ਦੇ 6ਵੇਂ ਸੀਜ਼ਨ ਦੀ ਨਿਲਾਮੀ ਦਾ ਹਿੱਸਾ ਹੋਣਗੇ। ਸੂਤਰਾਂ ਮੁਤਾਬਕ ਨਿਲਾਮੀ 'ਚ 58 ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸਦੇ ਇਲਾਵਾ 87 ਖਿਡਾਰੀਆਂ ਦੀ ਚੋਣ ਇਕ ਦੇਸ਼ ਵਿਆਪੀ ਪ੍ਰੋਗਰਾਮਾਂ ਤੋਂ ਕੀਤੀ ਗਈ ਹੈ, ਜਿਸਦਾ ਮਕਸਦ ਭਵਿੱਖ ਦੇ ਲਈ ਕਬੱਡੀ ਖਿਡਾਰੀਆਂ ਦੀ ਖੋਜ ਕਰਨਾ ਹੈ।

ਇਨ੍ਹਾਂ ਖਿਡਾਰੀਆਂ ਦੇ ਲਈ 12 ਫ੍ਰੈਂਚਾਈਜ਼ੀ ਟੀਮਾਂ ਬੋਲੀ ਲਗਾਉਣਗੀਆਂ। ਇਨ੍ਹਾਂ 'ਚੋਂ 9 ਟੀਮਾਂ ਨੇ 21 ਖਿਡਾਰੀਆਂ ਨੂੰ ਆਪਣੀ ਟੀਮ 'ਚ ਬਰਕਰਾਰ ਰੱਖਿਆ ਹੈ, ਜਦਕਿ 3 ਫ੍ਰੈਂਚਾਈਜ਼ੀ ਨਵੇਂ ਸਿਰੇ ਤੋਂ ਆਪਣੀਆਂ ਟੀਮਾਂ ਬਣਾਉਣਗੇ। ਇਸ ਨਿਲਾਮੀ 'ਚ ਭਾਰਤ ਦੇ ਇਲਾਵਾ ਇਰਾਨ, ਬੰਗਲਾਦੇਸ਼, ਜਾਪਾਨ, ਕੀਨੀਆ, ਕੋਰੀਆ, ਮਲੇਸ਼ੀਆ, ਸ਼੍ਰੀਲੰਕਾ ਸਮੇਤ ਕਈ ਦੇਸ਼ਾਂ ਦੇ ਖਿਡਾਰੀ ਸ਼ਾਮਲ ਹਨ।

ਪਿਛਲੇ ਸਾਲ ਪਟਨਾ ਪਾਈਰੇਟਸ ਨੇ ਗੁਜਰਾਤ ਫਾਰਚਿਊਨਜਾਇਂਟਸ ਨੂੰ ਕਰਾਰੀ ਮਾਤ ਦੇ ਕੇ ਪਰੋ-ਕਬੱਡੀ ਲੀਗ ਦੇ ਸੀਜ਼ਨ-5 ਦਾ ਫਾਈਨਲ ਜਿੱਤਿਆ ਸੀ ਅਤੇ ਖਿਤਾਬੀ ਹੈਟਰਿਕ ਪੂਰੀ ਕੀਤੀ ਸੀ। 


Related News