30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

Tuesday, May 15, 2018 - 12:29 AM (IST)

30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਚੱਬੇਵਾਲ, (ਗੁਰਮੀਤ)– ਥਾਣਾ ਚੱਬੇਵਾਲ ਮੁਖੀ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਕਰ ਕੇ ਪੁਲਸ ਨੇ 2 ਦੋਸ਼ੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤੇ ਹਨ।  ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਨੰਗਲ ਖਿਲਾੜੀਆਂ ਦੇ ਚੋਅ ਬੰਨ੍ਹ ਕੋਲੋਂ ਪਰਮਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਨੰਗਲ ਖਿਲਾੜੀਆਂ ਨੂੰ 19 ਪੇਟੀਆਂ (1 ਲੱਖ 71 ਹਜ਼ਾਰ ਐੱਮ.ਐੱਲ.) ਨਾਜਾਇਜ਼ ਸ਼ਰਾਬ ਮਾਰਕਾ ਪਾਰਟੀ ਸਪੈਸ਼ਲ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਾਲੇਵਾਲ ਭਗਤਾਂ ਥਾਣਾ ਚੱਬੇਵਾਲ ਨੂੰ ਕਾਬੂ ਕਰ ਕੇ ਉਸ ਪਾਸੋਂ 11 ਪੇਟੀਆਂ (99 ਹਜ਼ਾਰ ਐੱਮ.ਐੱਲ.) ਨਾਜਾਇਜ਼ ਸ਼ਰਾਬ ਮਾਰਕਾ ਕਰੇਜੀ ਰੋਮੀਓ ਬਰਾਮਦ ਕਰ ਕੇ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾ 61-1-14 ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News