ਇਹ ਹੈ UK ਦੀ ਸਭ ਤੋਂ ਘੱਟ ਉਮਰ ਵਾਲੀ IS ਅੱਤਵਾਦੀ
Monday, Jun 04, 2018 - 11:21 PM (IST)

ਲੰਡਨ— ਬ੍ਰਿਟੇਨ 'ਚ ਅਦਾਲਤ ਨੇ 18 ਸਾਲਾ ਦੀ ਇਕ ਲੜਕੀ ਨੂੰ ਅੱਤਵਾਦੀ ਹਮਲੇ ਦੀ ਯੋਜਨਾ ਦੇ ਮਾਮਲੇ 'ਚ ਅੱਜ ਦੋਸ਼ੀ ਠਹਿਰਾਇਆ ਹੈ। ਇਸ ਦੇ ਨਾਲ ਹੀ ਉਹ ਇਸਲਾਮਿਕ ਸਟੇਟ ਦੀ ਸਭ ਤੋਂ ਘੱਟ ਉਮਰ ਦੀ ਬ੍ਰਿਟਿਸ਼ ਅੱਤਵਾਦੀ ਬਣ ਗਈ ਹੈ। ਉਸ ਨੂੰ ਬ੍ਰਿਟਿਸ਼ ਮਿਊਜ਼ਿਅਮ 'ਤੇ ਹਮਲੇ ਦੀ ਯੋਜਨਾ ਬਣਾਉਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਸਫਾਲ ਬਾਉਲਾਰ 'ਤੇ ਦੋਸ਼ ਸੀ ਕਿ ਉਹ ਆਈ. ਐੱਸ. 'ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਯੋਜਨਾ ਬਣਾ ਰਹੀ ਸੀ ਅਤੇ ਆਈ. ਐੱਸ. ਦੇ ਅੱਤਵਾਦੀ ਅਤੇ ਆਪਣੇ ਪ੍ਰੇਮੀ ਦੇ ਮਾਰੇ ਜਾਣ ਤੋਂ ਬਾਅਦ ਉਹ ਲੰਡਨ 'ਚ ਅੱਤਵਾਦੀ ਹਮਲਾ ਕਰਨ ਦੀ ਤਿਆਰੀ ਕਰ ਰਹੀ ਸੀ।
ਸੂਤਰਾਂ ਮੁਤਾਬਕ ਓਲਡ ਬੈਲੀ ਸਥਿਤ ਇਕ ਜਿਊਰੀ ਨੇ ਉਸ ਨੂੰ ਅੱਤਵਾਦ ਦੇ 2 ਦੋਸ਼ਾਂ 'ਚ ਦੋਸ਼ੀ ਠਹਿਰਾਇਆ ਹੈ। ਰਿਪੋਰਟ 'ਚ ਕਿਹਾ ਗਿਆ ਕਿ ਉਸ ਨੂੰ 6 ਹਫਤੇ ਅੰਦਰ ਸਜ਼ਾ ਸੁਣਾਈ ਜਾਵੇਗੀ। ਸਾਲ 2015 'ਚ ਬਾਊਲਾਰ ਪੈਰਿਸ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਅੱਤਵਾਦੀਆਂ ਦੇ ਆਨਲਾਈਨ ਸੰਪਰਕ 'ਚ ਆ ਕੇ ਕੱਟੜਪੰਥੀ ਦੀ ਸ਼ਿਕਾਰ ਹੋ ਗਈ ਸੀ। ਉਸ ਸਮੇਂ ਉਹ 16 ਸਾਲ ਦੀ ਸੀ