ਜਨਾਜ਼ੇ ''ਚ ਇਕੱਠੇ ਹੋਏ ਲੋਕਾਂ ''ਤੇ ਫੌਜ ਨੇ ਚਲਾ''ਤੀਆਂ ਤਾਬੜਤੋੜ ਗੋਲ਼ੀਆਂ ! 27 ਦੀ ਮੌਤ, PoK ''ਚ ਮਚੀ ਸਨਸਨੀ

Monday, Jun 08, 2026 - 01:33 PM (IST)

ਜਨਾਜ਼ੇ ''ਚ ਇਕੱਠੇ ਹੋਏ ਲੋਕਾਂ ''ਤੇ ਫੌਜ ਨੇ ਚਲਾ''ਤੀਆਂ ਤਾਬੜਤੋੜ ਗੋਲ਼ੀਆਂ ! 27 ਦੀ ਮੌਤ, PoK ''ਚ ਮਚੀ ਸਨਸਨੀ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪਾਕਿਸਤਾਨੀ ਫੌਜ ਦਾ ਹੈਵਾਨ ਵਾਲਾ ਰੂਪ ਉਜਾਗਰ ਕਰ ਦਿੱਤਾ ਹੈ। ਇੱਥੇ ਚੱਲ ਰਹੇ ਪ੍ਰਦਰਸ਼ਨਾਂ ਕਾਰਨ ਹਾਲਾਤ ਬੇਹੱਦ ਤਣਾਅਪੂਰਨ ਅਤੇ ਹਿੰਸਕ ਬਣੇ ਹੋਏ ਹਨ। 

ਜਾਣਕਾਰੀ ਮੁਤਾਬਕ ਪੀ.ਓ.ਕੇ. ਦੇ ਰਾਵਲਕੋਟ ਵਿਖੇ ਇਕ ਜਨਾਜ਼ੇ (ਅੰਤਿਮ ਸੰਸਕਾਰ) 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ, ਜਿਨ੍ਹਾਂ 'ਤੇ ਪਾਕਿਸਤਾਨੀ ਫੌਜ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 27 ਲੋਕ ਮਾਰੇ ਗਏ ਹਨ। 

ਇਹ ਵੀ ਪੜ੍ਹੋ- ਲੱਗ ਗਈ ਜੰਗ ! ਇਰਾਨ ਨੇ ਦਾਗ'ਤੀਆਂ ਮਿਜ਼ਾਈਲਾਂ, ਟਰੰਪ ਨੇ ਵੀ ਦੇ'ਤੀ Warning

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਸ਼ਾਹਜੇਬ ਹਬੀਬ ਨਾਂ ਦਾ ਇਕ ਪ੍ਰਦਰਸ਼ਨਕਾਰੀ ਪਾਕਿਸਤਾਨੀ ਫੌਜ ਹੱਥੋਂ ਮਾਰਿਆ ਗਿਆ ਸੀ। ਇਹ ਲੋਕ ਉਸੇ ਦੇ ਜਨਾਜ਼ੇ ਲਈ ਇਕੱਠੇ ਹੋਏ ਸਨ। ਇਸ ਇਕੱਠ 'ਚ ਆਵਾਮੀ ਐਕਸ਼ਨ ਕਮੇਟੀ ਦੇ ਲੀਡਰ ਵੀ ਸ਼ਾਮਲ ਸਨ। 

ਹਬੀਬ ਦੀ ਮੌਤ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਪਾਕਿਸਤਾਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਫੌਜ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ 27 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਹਾਲਾਂਕਿ ਮ੍ਰਿਤਕਾਂ ਦੀ ਸਹੀ ਗਿਣਤੀ ਫਿਲਹਾਲ ਸਾਹਮਣੇ ਨਹੀਂ ਆਈ, ਪਰ ਇਹ ਅੰਕੜਾ ਵਧਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫਾਇਰਿੰਗ ਮਗਰੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਫੌਜ ਨੇ ਹਿਰਾਸਤ 'ਚ ਵੀ ਲੈ ਲਿਆ ਹੈ, ਜਦਕਿ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ- 7.8 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ'ਤਾ ਫਿਲੀਪੀਨਜ਼ ! ਕਈ ਲੋਕਾਂ ਦੀ ਹੋਈ ਮੌਤ, ਵੇਖੋ ਖ਼ੌਫ਼ਨਾਕ ਤਸਵੀਰਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News