ਲੀਜੈਂਡਜ਼ ਲੀਗ ਟੂਰਨਾਮੈਂਟ ਦੇ ਖਿਡਾਰੀ ਪੁੱਜੇ ਜੰਮੂ, ਮਾਤਾ ਵੈਸ਼ਣੋ ਦੇਵੀ ਮੰਦਰ ''ਚ ਕੀਤੀ ਪੂਜਾ
Wednesday, Nov 29, 2023 - 02:31 PM (IST)
ਸਪੋਰਟਸ ਡੈਸਕ- ਜੰਮੂ ਵਿਖੇ ਲੀਜੈਂਡਜ਼ ਲੀਗ ਟੀ-20 ਕ੍ਰਿਕਟ ਖੇਡਣ ਪਹੁੰਚੇ ਸੁਰੇਸ਼ ਰੈਨਾ, ਹਰਭਜਨ ਸਿੰਘ, ਐੱਸ. ਸ਼੍ਰੀਸੰਥ ਸਮੇਤ ਹੋਰ ਕਈ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਦੀਆਂ ਪਹਾੜੀਆਂ 'ਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਅਤੇ ਪੂਜਾ ਕਰਨ ਪਹੁੰਚੇ। ਗੌਤਮ ਗੰਭੀਰ, ਮੁਹੰਮਦ ਕੈਫ਼, ਇਰਫ਼ਾਨ ਪਠਾਨ ਸ਼ੇਨ ਵਾਟਸਨ, ਐਰੋਨ ਫਿੰਚ, ਤਿਲਕਰਤਨੇ ਦਿਲਸ਼ਾਨ, ਕ੍ਰਿਸ ਗੇਲ, ਹਾਸ਼ਿਮ ਆਮਲਾ, ਮੋਰਨੇ ਮੋਰਕਲ ਸਣੇ 100 ਤੋਂ ਵੱਧ ਸਾਬਕਾ ਕ੍ਰਿਕਟਰ ਲੀਜੈਂਡਜ਼ ਲੀਗ ਦੇ ਦੂਜੇ ਸੀਜ਼ਨ 'ਚ ਭਾਗ ਲੈਣ ਲਈ ਜੰਮੂ ਆਏ ਹਨ।
ਇਹ ਵੀ ਪੜ੍ਹੋ- ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ
ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਖਿਡਾਰੀਆਂ ਦੇ ਕਟੜਾ ਪਹੁੰਚਣ 'ਤੇ ਕਟੜਾ ਸਪੋਰਟਸ ਕਲੱਬ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਖਿਡਾਰੀਆਂ ਨੇ ਸਾਂਝੀ ਛਤ ਲਈ ਉਡਾਣ ਭਰੀ, ਜਿੱਥੋਂ ਉਹ ਗੁਫਾ ਮੰਦਰ ਲਈ ਰਵਾਨਾ ਹੋਏ। ਮੰਦਰ 'ਚ ਪੂਜਾ ਕਰਨ ਤੋਂ ਬਾਅਦ ਖਿਡਾਰੀ ਭੈਰੋਂ ਬਾਬਾ ਦੇ ਮੰਦਰ 'ਚ ਪ੍ਰਾਰਥਨਾ ਕਰਨ ਗਏ ਅਤੇ ਸ਼ਾਮ ਨੂੰ ਵਾਪਸ ਜੰਮੂ ਪਰਤ ਆਏ। ਇਸ ਮੌਕੇ ਹਰਭਜਨ ਸਿੰਘ ਨੇ ਕਿਹਾ 'ਮੈਂ ਮਾਤਾ ਵੈਸ਼ਣੋ ਦੇਵੀ ਦਾ ਆਸ਼ੀਰਵਾਦ ਲੈਣ ਲਈ ਆਇਆ ਹਾਂ। ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਗੁਫਾ ਮੰਦਰ 'ਚ ਪੂਜਾ ਕਰਨ ਦਾ ਮੌਕਾ ਮਿਲਿਆ।' ਜੰਮੂ 'ਚ ਖੇਡਣ ਦਾ ਅਨੁਭਵ ਸਾਂਝਾ ਕਰਦਿਆਂ ਹਰਭਜਨ ਨੇ ਕਿਹਾ, ਕਈ ਸਾਲਾਂ ਬਾਅਦ ਇੱਥੇ ਮੈਚ ਹੋ ਰਿਹਾ ਹੈ ਤੇ ਲੋਕ ਵੀ ਮੈਚ ਨੂੰ ਲੈ ਕੇ ਕਾਫ਼ੀ ਉਤਸਾਹਿਤ ਹਨ। ਇੱਥੇ ਖੇਡਣ 'ਚ ਮਜ਼ਾ ਆ ਰਿਹਾ ਹੈ।'
ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
ਦੱਸ ਦੇਈਏ ਕਿ ਲੀਜੈਂਡਜ਼ ਲੀਗ ਟੂਰਨਾਮੈਂਟ ਦੇ 4 ਮੈਚ ਜੰਮੂ 'ਚ ਖੇਡੇ ਜਾਣਗੇ, ਜਿਨ੍ਹਾਂ 'ਚੋਂ ਪਹਿਲਾ ਮੈਚ ਸੋਮਵਾਰ ਨੂੰ ਖੇਡਿਆ ਜਾ ਚੁੱਕਾ ਹੈ, ਤੇ ਬਾਕੀ ਮੁਕਾਬਲੇ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਖੇਡੇ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8